ਸੰਦੀਪ ਸਿੰਘ ਸੰਨੀ ਨੂੰ 15 ਨਵੰਬਰ ਤਕ ਭੇਜਿਆ ਪੁਲਿਸ ਰਿਮਾਂਡ 'ਤੇ, ਭਾਰੀ ਲਾਮ-ਲਸ਼ਕਰ ਹੇਠ ਹੋਈ ਪੇਸ਼ੀ

in #delhi2 years ago

ਸ਼ਿਵ ਸੈਨਾ ਟਕਸਾਲੀ ਦੇ ਆਗੂ ਸੁਧੀਰ ਸੂਰੀ ਦੇ ਕਤਲ ਦੇ ਮੁਲਜ਼ਮ ਸੰਦੀਪ ਸਿੰਘ ਉਰਫ਼ ਸੰਨੀ ਨੂੰ ਅੰਮ੍ਰਿਤਸਰ ਦੀ ਅਦਾਲਤ ਨੇ ਤਿੰਨ ਦਿਨਾਂ ਦੇ 15 ਨਵੰਬਰ ਤਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਦੱਸ ਦੇਈਏ ਕਿ ਸੁਧੀਰ ਸੂਰੀ ਦੀ 4 ਅਕਤੂਬਰ ਨੂੰ ਹੱਤਿਆ ਕਰ ਦਿੱਤੀ ਗਈ ਸੀ, ਜਦੋਂ ਉਹ ਮੂਰਤੀਆਂ ਦੀ ਭੰਨਤੋੜ ਖਿਲਾਫ਼ ਗੋਪਾਲ ਮੰਦਰ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਸਨ। ਇਲਜ਼ਾਮ ਹੈ ਕਿ ਸੰਦੀਪ ਉਸੇ ਸਮੇਂ ਇਕ ਕਾਰ ਵਿੱਚ ਉੱਥੇ ਪਹੁੰਚਿਆ ਤੇ ਆਪਣੇ ਪਿਸਤੌਲ ਨਾਲ ਸੂਰੀ ਉੱਤੇ ਪਿੱਛਿਓਂ ਕਈ ਗੋਲ਼ੀਆਂ ਚਲਾਈਆਂ। ਹਸਪਤਾਲ ਲਿਜਾਂਦੇ ਸਮੇਂ ਸੂਰੀ ਦੀ ਮੌਤ ਹੋ ਗਈ।