ਖੇਡਣ ਵਤਨ ਪੰਜਾਬ ਦੀਆ' ਨਾਅਰੇ ਨਾਲ ਦੇਸ਼ ਭਰ 'ਚ ਗਿਆ ਗ਼ਲਤ ਸੰਦੇਸ਼ : MP ਰਵਨੀਤ ਸਿੰਘ ਬਿੱਟੂ

in #delhi2 years ago

ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ 'ਖੇਡਾਂ ਵਤਨ ਪੰਜਾਬ ਦੀਆ' ਦਾ ਨਾਅਰਾ ਵਰਤਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤੰਜ਼ ਕੱਸਿਆ ਹੈ। ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਬਿਹਤਰ ਸਲਾਹਕਾਰ ਹੋਣੇ ਚਾਹੀਦੇ ਹਨ ਜੋ ਉਨ੍ਹਾਂ ਨੂੰ ਸਹੀ ਸਲਾਹ ਦੇਣ। ‘ਖੇਡਾਂ ਵਤਨ ਪੰਜਾਬ ਦੀਆ’ ਸ਼ਬਦ ਗਲਤ ਸੋਚ ਦਾ ਪ੍ਰਤੀਕ ਹੈ।

ਉਨ੍ਹਾਂ ਨੇ ਕਿਹਾ ਕਿ ਦੇਸ਼ ਸਾਡਾ ਭਾਰਤ ਹੈ ਅਤੇ ਸੂਬਾ ਸਾਡਾ ਪੰਜਾਬ ਹੈ। ਪੰਜਾਬ ਦੇਸ਼ ਦੇ ਸਿਰ ਦਾ ਤਾਜ ਹੈ। ਇਸ ਤਰ੍ਹਾਂ ਵੱਖਰਾ 'ਵਤਨ' ਸ਼ਬਦ ਵਰਤ ਕੇ ਸਰਕਾਰ ਨੂੰ ਅਜਿਹੀ ਸੋਚ ਤੋਂ ਬਚਣਾ ਚਾਹੀਦਾ ਹੈ। ਪੰਜਾਬ ਨੂੰ ‘ਵਤਨ’ ਸ਼ਬਦ ਕਹਿ ਕੇ ਵੱਖਰਾ ਨਾ ਕਿਹਾ ਜਾਵੇ। ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸਰਕਾਰ ਸ਼ਹੀਦ ਭਗਤ ਸਿੰਘ ਦੀ ਗੱਲ ਕਰਦੀ ਹੈ, ਪਰ ਪੰਜਾਬ ਨੂੰ ਵੱਖਰਾ ਦੇਸ਼ ਕਿਹਾ ਜਾ ਰਿਹਾ ਹੈ।

'ਖੇਡਾਂ ਵਤਨ ਪੰਜਾਬ ਦੀਆ' ਦੇ ਨਾਅਰੇ ਦੀ ਵਰਤੋਂ ਕਰ ਕੇ ਦੇਸ਼ ਨੂੰ ਗਲਤ ਸੰਦੇਸ਼ ਗਿਆ ਹੈ। ਸੁਨੀਲ ਜਾਖੜ ਨਾਲ ਵਾਇਰਲ ਹੋ ਰਹੀ ਤਸਵੀਰ ਬਾਰੇ ਰਵਨੀਤ ਬਿੱਟੂ ਨੇ ਕਿਹਾ ਕਿ ਪ੍ਰਗਟ ਸਿੰਘ ਦੀ ਧੀ ਦੇ ਵਿਆਹ ਵਿਚ ਸਾਰੇ ਪਾਰਟੀ ਮੈਂਬਰ ਆਏ ਹੋਏ ਸਨ। ਇਹ ਸਮਾਗਮ ਸਿਆਸੀ ਨਹੀਂ ਪਰਿਵਾਰਕ ਹੁੰਦੇ ਹਨ। ਸੁਨੀਲ ਜਾਖੜ ਕਾਂਗਰਸ ਪਾਰਟੀ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਇਸ ਕਾਰਨ ਹੀ ਉਹ ਵੀ ਇਸ ਵਿਆਹ ਸਮਾਗਮ ਵਿਚ ਸ਼ਰੀਕ ਹੋਏ ਅਤੇ ਉਥੇ ਅਸੀਂ ਸਾਰੇ ਮਿਲਜੁਲ ਕੇ ਬੈਠੇ।