ਮਾਨ ਸਰਕਾਰ ਨੇ 6 ਮਹੀਨਿਆਂ 'ਚ ਲਿਆ 11,464 ਕਰੋੜ ਦਾ ਕਰਜ਼ਾ

in #delhi2 years ago

ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਆਪਣੇ ਸ਼ਾਸਨ ਦੇ ਪਹਿਲੇ ਛੇ ਮਹੀਨਿਆਂ ਵਿਚ 11,464 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਇਹ ਚਾਲੂ ਵਿੱਤੀ ਸਾਲ ਲਈ ਇਸ ਦੇ ਟੀਚੇ ਦਾ 48 ਫੀਸਦੀ ਹੈ।

ਉਧਾਰ ਲਈ ਗਈ ਕੁੱਲ ਰਕਮ ਵਿਚੋਂ ਲਗਭਗ 68 ਫੀਸਦੀ ਭਾਵ 7,803.51 ਕਰੋੜ ਰੁਪਏ ਰਾਜ ਦੇ 2.84 ਲੱਖ ਕਰੋੜ ਰੁਪਏ ਦੇ ਸੰਚਤ ਕਰਜ਼ੇ ਉਤੇ ਵਿਆਜ ਦੀ ਅਦਾਇਗੀ 'ਤੇ ਖਰਚ ਕੀਤੇ ਗਏ ਹਨ। ਸੂਬੇ ਨੇ ਪਿਛਲੇ ਸਾਲ ਇਸੇ ਅਰਸੇ ਦੌਰਾਨ 9,779.76 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ।