ਬੇਮੌਸਮੇ ਮੀਂਹ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਵਧੀਆਂ

in #delhi2 years ago

ਬੇਮੌਸਮੀ ਮੀਂਹ ਨੇ ਪੰਜਾਬ ਵਿੱਚ ਝੋਨੇ ਦੀ ਵਾਢੀ ਰੋਕ ਦਿੱਤੀ ਹੈ। ਝੋਨੇ ਦੇ ਪੱਕਣ ਮੌਕੇ ਪਏ ਮੀਂਹ ਕਾਰਨ ਕਿਸਾਨਾਂ ਦੇ ਫਿਕਰ ਵਧ ਗਏ ਹਨ ਅਤੇ ਕਿਸਾਨਾਂ ਨੂੰ ਮੰਡੀਆਂ ਵਿਚ ਨਮੀ ਦੇ ਮਾਪਦੰਡਾਂ ਨੂੰ ਲੈ ਕੇ ਖੱਜਲ ਹੋਣਾ ਪੈ ਸਕਦਾ ਹੈ। ਦਰਜਨਾਂ ਖਰੀਦ ਕੇਂਦਰਾਂ ਵਿਚ ਝੋਨੇ ਦੀ ਫਸਲ ਭਿੱਜ ਗਈ ਹੈ ਅਤੇ ਇਨ੍ਹਾਂ ਹਾਲਤਾਂ ਵਿਚ ਝੋਨੇ ਦੀ ਖਰੀਦ ਵੀ ਪ੍ਰਭਾਵਿਤ ਹੋਣ ਦਾ ਡਰ ਹੈ। ਮਾਲਵਾ ਖ਼ਿੱਤੇ ’ਚ ਵਾਢੀ ਹਫਤਾ ਲੇਟ ਸ਼ੁਰੂ ਹੋਣ ਦੇ ਆਸਾਰ ਹਨ ਜਦਕਿ ਮਾਝੇ ’ਚ ਕਰੀਬ 50 ਫੀਸਦੀ ਫਸਲ ਖਰੀਦ ਕੇਂਦਰਾਂ ਵਿੱਚ ਪੁੱਜ ਗਈ ਹੈ। ਖੇਤੀ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਮੀਂਹ ਕਾਰਨ ਮੁਹਾਲੀ, ਨਵਾਂ ਸ਼ਹਿਰ ਅਤੇ ਲੁਧਿਆਣਾ ਜ਼ਿਲ੍ਹੇ ’ਚ ਝੋਨੇ ਦੀ ਵਾਢੀ ਰੁਕ ਗਈ ਹੈ। ਬਠਿੰਡਾ ਦੇ ਪਿੰਡ ਕੋਟਗੁਰੂ ਦੇ ਕਿਸਾਨ ਗੁਰਮੀਤ ਸਿੰਘ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਬਣੇ ਠੰਢੇ ਮੌਸਮ ਕਰਕੇ ਝੋਨੇ ਦੀ ਫਸਲ ਪੱਕਣ ਵਿਚ ਦੇਰੀ ਹੋ ਗਈ ਹੈ ਅਤੇ ਵਾਢੀ ਹੁਣ ਹਫ਼ਤਾ ਭਰ ਪੱਛੜ ਜਾਣੀ ਹੈ। ਮੁਕਤਸਰ ਦੇ ਪਿੰਡ ਕੋਟਲੀ ਦੇਵਨ ਦੇ ਕਿਸਾਨ ਲਛਮਣ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਲਾਗਤ ਖਰਚੇ ਵੀ ਵਧਣਗੇ। ਦੂਜੇ ਪਾਸੇ ਜੋ ਫਸਲ ਮੰਡੀਆਂ ਵਿਚ ਪੁੱਜ ਚੁੱਕੀ ਹੈ, ਉਸ ਨੂੰ ਸੰਭਾਲਣ ਲਈ ਵੀ ਕਿਸਾਨ ਫਿਕਰਮੰਦ ਹਨ। ਕਿਸਾਨਾਂ ਨੂੰ ਡਰ ਹੈ ਕਿ ਜੇਕਰ ਮੌਸਮ ਇਸੇ ਤਰ੍ਹਾਂ ਦਾ ਬਣਿਆ ਰਿਹਾ ਤਾਂ ਫਸਲ ਦਾ ਨੁਕਸਾਨ ਵੀ ਹੋ ਸਕਦਾ ਹੈ। ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਸੀ ਕਿ ਮੰਡੀਆਂ ਵਿਚ ਜੋ ਹੁਣ ਫਸਲ ਆਵੇਗੀ, ਉਸ ਵਿੱਚ ਨਮੀ ਦੀ ਮਾਤਰਾ ਵਧਣ ਦੀ ਸੰਭਾਵਨਾ ਹੈ। ਸੂਤਰ ਆਖਦੇ ਹਨ ਕਿ ਕੇਂਦਰ ਸਰਕਾਰ ਨਮੀ ਦੇ ਮਾਪ-ਦੰਡਾਂ ਨੂੰ ਲੈ ਕੇ ਖਰੀਦ ਵਿਚ ਅੜਿੱਕੇ ਪਾ ਸਕਦੀ ਹੈ। ਵਾਢੀ ਪੱਛੜਨ ਕਰਕੇ ਝੋਨੇ ਦਾ ਸੀਜ਼ਨ ਵੀ ਲੰਮਾ ਚੱਲ ਸਕਦਾ ਹੈ। ਖੇਤੀ ਮਾਹਿਰ ਆਖਦੇ ਹਨ ਕਿ ਮੌਸਮ ਬਦਲਣ ਕਾਰਨ ਝੋਨੇ ਦਾ ਝਾੜ ਵੀ ਘੱਟ ਸਕਦਾ ਹੈ। ਉੱਧਰ ਝੋਨੇ ਦੀ ਸਰਕਾਰੀ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ ਪਰ ਮਾਲਵੇ ਦੇ ਬਹੁਤੇ ਪੇਂਡੂ ਖਰੀਦ ਕੇਂਦਰ ਹਾਲੇ ਚੱਲੇ ਹੀ ਨਹੀਂ।

Sort:  

ਕਿਰਪਾ ਕਰਕੇ ਸਾਰੇ ਲੋਕਾਂ ਦੀਆਂ ਖਬਰਾਂ ਨੂੰ ਪਸੰਦ ਕਰੋ

जी मेने आपकी खबरे लाइक कर दी जी
कृपया करके आप मेरी खबरे लाइक करने की कृपा करें जी 🙏