ਮਾਂ ਨਾਲ ਸੜਕ ਪਾਰ ਕਰ ਰਹੇ 7 ਸਾਲਾ ਬੱਚੇ ਨੂੰ ਬੱਸ ਨੇ ਦਰੜਿਆ

in #delhi2 years ago

ਹਰਿਆਣਾ ਦੇ ਪਾਣੀਪਤ ਦੇ ਬੱਸ ਸਟੈਂਡ ਉਤੇ ਸ਼ਨੀਵਾਰ ਨੂੰ ਇਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਮਾਂ ਨਾਲ ਸੜਕ ਪਾਰ ਕਰ ਰਿਹਾ 7 ਸਾਲਾ ਬੱਚਾ ਬੱਸ ਦੀ ਲਪੇਟ ਵਿਚ ਆ ਗਿਆ।

ਬੱਸ ਹੇਠਾਂ ਆਉਣ ਨਾਲ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸਾ ਡਰਾਈਵਰ ਦੀ ਲਾਪਰਵਾਹੀ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ। ਬੱਚੇ ਦੀ ਹਾਲਤ ਨਾਜ਼ੁਕ ਹੋਣ ਕਾਰਨ ਮੁੱਢਲੀ ਸਹਾਇਤਾ ਤੋਂ ਬਾਅਦ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ।