ਮੋਗਾ 'ਚ ਸ਼ਰਾਬੀ ਪਤੀ ਨੇ ਸਿਰ 'ਚ ਤਵਾ ਮਾਰ ਕੀਤਾ ਪਤਨੀ ਦਾ ਕਤਲ

in #delhi2 years ago

ਜ਼ਿਲ੍ਹਾ ਮੋਗਾ ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੇ ਪਿੰਡ ਚੱਕੀ ਵਾਲਾ ਵਿਖੇ ਇਕ ਨਸ਼ੇ ਦੇ ਆਦੀ ਪਤੀ ਨੇ ਪਤਨੀ ਦਾ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਮੋਗਾ ਦੇ ਚੱਕੀ ਵਾਲਾ ਵਿਖੇ ਇਕ ਨਸ਼ੇ ਦੇ ਆਦੀ ਪਤੀ ਨੇ ਨਸ਼ਾ ਕਰਨ ਲਈ ਆਪਣੀ ਪਤਨੀ ਕੋਲੋਂ ਪੈਸੇ ਮੰਗੇ।

ਜਦੋਂ ਪਤਨੀ ਨੇ ਨਸ਼ੇ ਕਰਨ ਲਈ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਉਸ ਨੇ ਰਸੋਈ 'ਚ ਕੰਮ ਕਰ ਰਹੀ ਪਤਨੀ ਦੇ ਸਿਰ 'ਤੇ ਤਵਾ ਮਾਰ ਕੇ ਕਤਲ ਕਰ ਦਿੱਤਾ ਗਿਆ।

ਗੁਆਂਢ ਵਿੱਚ ਰਹਿੰਦੇ ਅਜੇ ਸ਼ਰਮਾ ਨੇ ਦੱਸਿਆ ਕਿ ਪਰਮਜੀਤ ਸਿੰਘ ਦਾ ਕਿਸੇ ਗੱਲੋ ਆਪਣੀ ਪਤਨੀ ਨਾਲ ਝਗੜਾ ਹੋ ਗਿਆ। ਝਗੜਾ ਇੰਨਾ ਵੱਧ ਗਿਆ ਕਿ ਉਸ ਨੇ ਪਹਿਲਾਂ ਦਾਤਰ ਨਾਲ ਉਸ 'ਤੇ ਵਾਰ ਕੀਤਾ ਤੇ ਫਿਰ ਤਵੇ ਨਾਲ ਸਿਰ 'ਤੇ ਵਾਰ ਕੀਤਾ ਤੇ ਪਤਨੀ ਨੂੰ ਮਾਰਕੇ ਆਪ ਖੁਦ ਥਾਣੇ ਚਲਾ ਗਿਆ ।