ਅਗਾਮੀ ਤਿਉਹਾਰਾਂ ਨੂੰ ਲੈ ਕੇ ਪੁਲਿਸ ਫੋਰਸ ਤੇ ਸੁਰੱਖਿਆ ਦਸਤੇ ਹੋਏ ਚੌਕਸ

in #delhi2 years ago

ਅਗਲੇ ਮਹੀਨੇ ਤੋਂ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ, ਜਿਸ ਕਾਰਨ ਮਹਾਨਗਰ ਅੰਮਿ੍ਤਸਰ 'ਚ ਅਗਾਮੀ ਤਿਉਹਾਰਾਂ ਨੂੰ ਲੈ ਕੇ ਕਮਿਸ਼ਨਰੇਟ ਪੁਲਿਸ ਅੰਮਿ੍ਤਸਰ ਵੱਲੋਂ ਹੁਣ ਤੋਂ ਹੀ ਸ਼ਹਿਰ 'ਚ ਸੁਰੱਖਿਆ ਦੇ ਸਾਧਨਾਂ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਪੰਜਾਬ ਪੁਲਿਸ ਦੀਆਂ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਪੂਰੀ ਤਰ੍ਹਾਂ ਤਿਆਰ ਹਨ। ਮੰਗਲਵਾਰ ਨੂੰ ਸਵੇਰੇ ਪੁਲਿਸ ਲਾਈਨ, ਅੰਮਿ੍ਤਸਰ ਸ਼ਹਿਰ ਦੀ ਪਰੇਡ ਗਰਾਊਡ ਵਿਖੇ ਪੁਲਿਸ ਕਮਿਸ਼ਨਰ ਅਰੁਨਪਾਲ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਕਮਿਸ਼ਨਰੇਟ ਪੁਲਿਸ, ਅੰਮਿ੍ਤਸਰ ਦੇ ਸਮੂਹ ਗਜਟਿਡ ਅਫ਼ਸਰਾਂ, ਮੁੱਖ ਅਫਸਰ ਥਾਣਾ, ਚੌਕੀ ਇੰਚਾਰਜ, ਯੂਨਿਟ/ਸਟਾਫ ਇੰਚਾਰਜ ਤੇ ਥਾਣਿਆਂ ਦਾ ਦਫ਼ਤਰੀ ਸਟਾਫ ਦੇ ਕਰੀਬ 260 ਜਵਾਨਾਂ ਵੱਲੋ ਜਨਰਲ ਪਰੇਡ 'ਚ ਹਿੱਸਾ ਲਿਆ ਗਿਆ।