ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਵਲੋਂ ਪਲੇਸਮੈਂਟ ਕੈਂਪ 22 ਸਤੰਬਰ ਨੂੰ

in #delhi2 years ago

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ, ਐੱਸਏਐੱਸ ਨਗਰ ਵਲੋਂ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ 22 ਸਤੰਬਰ ਨੂੰ ਸਵੇਰੇ ਸਾਢੇ 9 ਵਜੇ ਪਲੇਸਮੈਂਟ ਕੈਂਪ ਲਾਇਆ ਜਾ ਰਿਹਾ ਹੈ। ਇਸ ਕੈਂਪ 'ਚ ਐੱਚਡੀਐੱਫਸੀ (ਸਿਰਫ਼ ਲੜਕਿਆਂ ਲਈ), ਹਰਸੁੱਖ ਸਟੱਡੀ ਵੀਜ਼ਾ ਐਂਡ ਇਮੀਗੇ੍ਸ਼ਨ ਅਤੇ ਰਿਲਾਇੰਸ ਨਿਪੋਨ ਲਾਈਫ ਇੰਸੋਰੈਂਸ (ਸਿਰਫ਼ ਅੌਰਤਾਂ ਲਈ ਅਤੇ ਉਮਰ ਘੱਟੋ ਘੱਟ 30 ਸਾਲ) ਆਦਿ ਕੰਪਨੀਆਂ ਦੇ ਨਿਯੋਜਕਾਂ ਵਲੋਂ ਭਾਗ ਲਿਆ ਜਾਵੇਗਾ। ਜਿਸ 'ਚ ਘੱਟੋਂ ਘੱਟ ਗ੍ਰੈਜੂਏਸ਼ਨ ਵਿਦਿਅਕ ਯੋਗਤਾ ਵਾਲੇ ਪ੍ਰਰਾਰਥੀ ਭਾਗ ਲੈ ਸਕਦੇ ਹਨ।