ਆਵਾਜਾਈ 'ਚ ਅੜਿੱਕਾ ਬਣਦੈ ਦੁੱਧ ਦਾ ਧੰਦਾ ਕਰਨ ਵਾਲੇ ਕੁਨਬੇ ਵੱਲੋਂ ਪਾਲੇ ਗਏ ਪਸ਼ੂ

in #delhi2 years ago

ਦੁੱਧ ਦੇ ਕਾਰੋਬਾਰ ਵਿਚ ਲੱਗੇ ਇਕ ਕੁਨਬੇ ਵੱਲੋਂ ਪਾਲੇ ਗਏ ਸੈਂਕੜੇ ਦੀ ਗਿਣਤੀ 'ਚ ਪਸ਼ੂ ਅਕਸਰ ਸੜਕਾਂ 'ਤੇ ਆਵਾਜਾਈ ਵਿਚ ਵਿਘਨ ਪਾਉਦੇ ਦਿਖਾਈ ਦਿੰਦੇ ਹਨ। ਇਧਰ-ਉੱਧਰ ਲਿਜਾਏ ਜਾਂਦੇ ਇਹ ਪਸ਼ੂ ਹਾਦਸਿਆਂ ਦਾ ਕਾਰਨ ਵੀ ਬਣ ਸਕਦੇ ਹਨ। ਪਰ ਬਾਵਜੂਦ ਇਸਦੇ ਅਜਿਹੇ ਪਸ਼ੂ ਪਾਲਕਾਂ ਵੱਲੋਂ ਇਹ ਸਿਲਸਿਲਾ ਬਾ ਦਸਤੂਰ ਜਾਰੀ ਰੱਖਿਆ ਹੋਇਆ ਹੈ ਅਤੇ ਪ੍ਰਸ਼ਾਸਨ ਇਸ ਦੀ ਰੋਕਥਾਮ ਲਈ ਅਸਮਰੱਥ ਦਿਖਾਈ ਦੇ ਰਿਹਾ ਹੈ।

ਤਰਨਤਾਰਨ ਜ਼ਿਲ੍ਹੇ ਦੀ ਹੀ ਗੱਲ ਕਰੀਏ ਤਾਂ ਇਥੋਂ ਦੇ ਵੱਖ-ਵੱਖ ਸ਼ਹਿਰ ਤੇ ਕਸਬਿਆਂ 'ਚ ਡੇਰਾ ਲਗਾ ਕੇ ਰਹਿੰਦੇ ਲੋਕਾਂ ਵੱਲੋਂ ਵੱਡੀ ਗਿਣਤੀ 'ਚ ਮੱਝਾਂ ਤੇ ਗਾਂਵਾਂ ਆਦਿ ਪਾਲ ਰੱਖੀਆਂ ਹਨ। ਦੁੱਧ ਦਾ ਕਾਰੋਬਾਰ ਕਰਨ ਵਾਲੇ ਇਹ ਲੋਕ ਆਪਣੇ ਪਸ਼ੂਆਂ ਨੂੰ ਚਾਰਨ ਦੇ ਲਈ ਖੇਤਾਂ ਜਾਂ ਹੋਰ ਹਰੇ ਭਰੇ ਹੋਰ ਇਲਾਕਿਆਂ 'ਚ ਝੁੰਡ ਬਣਾ ਕੇ ਲੈ ਤਾਂ ਜਾਂਦੇ ਹਨ ਪਰ ਇਸ ਦੌਰਾਨ ਸੜਕਾਂ 'ਤੇ ਹਾਲਾਤ ਅਜਿਹੇ ਬਣਦੇ ਹਨ ਕਿ ਆਵਾਜਾਈ 'ਚ ਭਾਰੀ ਅੜਿੱਕਾ ਪੈ ਜਾਂਦਾ ਹੈ। ਇਨਾਂ੍ਹ ਹੀ ਨਹੀਂ ਜੇਕਰ ਕੋਈ ਪਸ਼ੂ ਬੇਕਾਬੂ ਹੋ ਜਾਵੇ ਤਾਂ ਹਾਦਸੇ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਕਿਉਂਕਿ ਸੈਂਕੜੇ ਪਸ਼ੂਆਂ ਨੂੰ ਲਿਜਾਣ ਲਈ ਇਕ ਜਾਂ ਦੋ ਰਖਵਾਲੇ ਹੀ ਦਿਖਾਈ ਦਿੰਦੇ ਹਨ। ਰਾਹਗੀਰਾਂ ਲਈ ਮੁਸ਼ਕਲ ਖੜ੍ਹੀ ਕਰਨ ਵਾਲੇ ਇਨ੍ਹਾਂ ਪਸ਼ੂਆਂ ਵੱਲੋਂ ਕੀਤਾ ਗਿਆ ਗੋਹਾ ਆਦਿ ਦੋ ਪਹੀਆ ਵਾਹਨ ਚਾਲਕਾਂ ਲਈ ਵੀ ਖ਼ਤਰੇ ਦੀ ਘੰਟੀ ਹੈ।