MLA ਅਰੋੜਾ ਵਿਵਾਦ 'ਚ DCP ਡੋਗਰਾ ਦਾ ਤਬਾਦਲਾ, ਸਰਕਾਰ ਨੇ ਨਮੋਸ਼ੀ ਤੋਂ ਬਾਅਦ ਚੁੱਕਿਆ ਕਦਮ

in #delhi2 years ago

ਡੀਸੀਪੀ ਨਰੇਸ਼ ਡੋਗਰਾ (Naresh Dogra) ਅਤੇ ਵਿਧਾਇਕ ਰਮਨ ਅਰੋੜਾ (Raman Arora) ਦੇ ਵਿਚਾਲੇ ਹੋਏ ਵਿਵਾਦ ਤੋਂ ਬਾਅਦ ਸ਼ੁੱਕਰਵਾਰ ਨੂੰ ਡੀਸੀਪੀ ਨਰੇਸ਼ ਡੋਗਰਾ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਮਾਮਲੇ 'ਚ ਭਾਵੇਂ ਆਮ ਆਦਮੀ ਪਾਰਟੀ ਦੇ ਇਕ ਵੱਡੇ ਆਗੂ ਵੱਲੋਂ ਦੋਵਾਂ ਪੱਖਾਂ ਚ ਰਾਜ਼ੀਨਾਮਾ ਕਰਵਾ ਦਿੱਤਾ ਗਿਆ ਹੈ ਪਰ ਫਿਰ ਵੀ ਵਿਧਾਇਕ ਵੱਲੋਂ ਰਾਤੋ-ਰਾਤ ਹੀ ਡੀਸੀਪੀ ਦਾ ਤਬਾਦਲਾ ਕਰਵਾ ਕੇ ਆਪਣੀ ਤਾਕਤ ਦਿਖਾ ਦਿੱਤੀ ਗਈ ਹੈ। ਹੁਣ ਡੀਸੀਪੀ ਨਰੇਸ਼ ਡੋਗਰਾ ਨੂੰ ਏਆਈਜੀ ਪੀਏਪੀ ਨਿਯੁਕਤ ਕਰ ਦਿੱਤਾ ਗਿਆ ਹੈ।

Sort:  

Please like my post