ਤਿਉਹਾਰ ਸ਼ੁਰੂ ਹੁੰਦਿਆਂ ਹੀ ਹਲਵਾਈਆਂ 'ਤੇ ਕੱਸਿਆ ਸ਼ਿਕੰਜ਼ਾ

in #delhi2 years ago

ਜ਼ਿਲ੍ਹਾ ਸਿਹਤ ਅਫਸਰ ਡਾ. ਰੀਮਾ ਗੋਗੀਆ ਜੰਮੂ ਨੇ ਦੱਸਿਆ ਕਿ ਕਮਿਸ਼ਨਰ ਫੂਡ ਐਂਡ ਡਰੱਗਜ਼ ਐਡਮਿਨਸਟ੍ਰੇਸ਼ਨ ਡਾ. ਅਭਿਨਵ ਤਿ੍ਖਾ ਵੱਲੋਂ ਚਾਂਦੀ ਤੇ ਐਲੂਮੀਨੀਅਮ ਵਰਕ ਵਾਲੀਆਂ ਮਠਿਆਈਆਂ ਦੀ ਜਾਂਚ ਲਈ ਸ਼ਹਿਰੀ ਅਤੇ ਪੇਂਡੂ ਖੇਤਰਾਂ 'ਚ ਘੱਟੋ-ਘੱਟ ਦੋ-ਦੋ ਸੈਂਪਲ ਭਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਮੁਹਿੰਮ 3 ਤੇ 4 ਅਕਤੂਬਰ ਨੂੰ ਚੱਲੇਗੀ। ਇਸ ਤੋਂ ਬਾਅਦ ਵਿਭਾਗ ਵੱਲੋਂ ਅਗਲਾ ਟੀਚਾ ਦਿੱਤਾ ਜਾਵੇਗਾ। ਸੋਮਵਾਰ ਨੂੰ ਵਿਭਾਗ ਦੀ ਟੀਮ ਨੇ ਨਕੋਦਰ ਰੋਡ, ਮਾਡਲ ਟਾਊਨ ਤੇ ਇਨਕਮ ਟੈਕਸ ਕਾਲੋਨੀ ਇਲਾਕੇ 'ਚ ਮਠਿਆਈਆਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਮਲਾਈ ਬਰਫ਼ੀ, ਰਸਮਲਾਈ, ਕਾਜੂ ਬਰਫੀ, ਪਤੀਸਾ, ਮੂੰਗ ਦੀ ਦਾਲ ਬਰਫੀ, ਮੱਠੀ ਚਾਕਲੇਟ ਤੇ ਪਨੀਰ ਦੇ ਸੈਂਪਲ ਭਰੇ। ਉਨ੍ਹਾਂ ਕਿਹਾ ਕਿ ਘਟੀਆ ਮਿਆਰ ਵਾਲੀ ਮਠਿਆਈ ਦੇ ਵਰਕ ਨਾਲ ਕੈਂਸਰ ਤੇ ਪੇਟ ਦੀਆਂ ਜਾਨਲੇਵਾ ਬਿਮਾਰੀਆਂ ਹੁੰਦੀਆਂ ਹਨ। ਦੋ ਦਿਨ ਵਿਸ਼ੇਸ਼ ਮੁਹਿੰਮ ਤਹਿਤ ਸੈਂਪਲ ਭਰੇ ਜਾਣਗੇ। ਉਨ੍ਹਾਂ ਨੇ ਲੋਕਾਂ ਨੂੰ ਇਸ ਸਬੰਧੀ ਚੌਕਸੀ ਵਰਤਣ ਦੀ ਸਲਾਹ ਦਿੱਤੀ ਹੈ।ਤਿਉਹਾਰਾਂ ਦਾ ਸੀਜ਼ਨ ਸੁਰੂ ਹੁੰਦੇ ਹੀ ਜ਼ਿਲ੍ਹੇ ਵਿੱਚ ਸਿਹਤ ਵਿਭਾਗ ਨੇ ਮਿਲਾਵਟੀ ਤੇ ਘਟੀਆ ਮਿਆਰ ਦੀ ਮਠਿਆਈ ਵੇਚਣ ਵਾਲਿਆਂ ਖ਼ਿਲਾਫ ਸ਼ਿਕੰਜ਼ਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਚਾਂਦੀ ਦੇ ਵਰਕ ਵਾਲੀਆਂ ਮਠਿਆਈਆਂ ਵੇਚਣ ਵਾਲਿਆਂ ਖਿਲਾਫ ਮੁਹਿੰਮ ਚਲਾਈ ਗਈ। ਛਾਪੇਮਾਰੀ ਦੌਰਾਨ 10 ਤਰ੍ਹਾਂ ਦੀਆਂ ਮਠਿਆਈਆਂ ਦੇ ਸੈਂਪਲ ਭਰੇ ਗਏ।