ਕੇਂਦਰ ਵੱਲੋਂ ਕਲਾਨੌਰ ਦੇ ਇਤਿਹਾਸਕ ਸਥਾਨਾਂ ਲਈ ਭੇਜੇ 7 ਕਰੋੜ ਰੁਪਏ ਦੀ ਹੋਵੇਗੀ ਜਾਂਚ : ਕੇਂਦਰੀ ਮੰਤਰੀ ਮਿਨਾਕਸ਼ੀ

in #delhi2 years ago

28_08_2022-28grp_3_28082022_660-c-2_m.jpgਕੇਂਦਰੀ ਮੰਤਰੀ ਮਿਨਾਕਸ਼ੀ ਲੇਖੀ ਵਲੋਂ ਇਤਿਹਾਸਕ ਕਸਬਾ ਕਲਾਨੌਰ ਵਿਖੇ ਪੁੱਜਣ ਉਪਰੰਤ ਕੇਂਦਰ ਸਰਕਾਰ ਵੱਲੋਂ ਪਿਛਲੇ ਸਮੇਂ 'ਸਵਦੇਸ਼ ਦਰਸ਼ਨ' ਸਕੀਮ ਤਹਿਤ ਜਾਰੀ ਕੀਤੇ 7 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਜਾਣ ਵਾਲੇ ਧਾਰਮਿਕ ਸਥਾਨਾਂ ਤੋਂ ਇਲਾਵਾ ਪ੍ਰਚੀਨ ਸ਼ਿਵ ਮੰਦਰ ਦਾ ਜਾਇਜ਼ਾ ਲਿਆ। ਇਸ ਮੌਕੇ ਤੇ ਕੇਂਦਰੀ ਮੰਤਰੀ ਮਿਨਾਕਸ਼ੀ ਲੇਖੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਇਤਿਹਾਸਕ ਸਥਾਨਾਂ ਦੀ ਸੁੰਦਰਤਾ ਨੂੰ ਬਹਾਲ ਰੱਖਣ ਲਈ ਪੰਜਾਬ ਨੂੰ 100 ਕਰੋੜ ਰੁਪਏ 'ਸਵਦੇਸ਼ ਦਰਸ਼ਨ' ਸਕੀਮ ਤਹਿਤ ਜਾਰੀ ਕੀਤੇ ਸਨ ਜਿਸ ਤਹਿਤ ਇਤਿਹਾਸਕ ਕਸਬਾ ਕਲਾਨੌਰ ਨੂੰ ਹੈਰੀਟੇਜ ਦਿੱਖ ਦੇਣ ਲਈ ਪ੍ਰਚੀਨ ਸ਼ਿਵ ਮੰਦਰ, ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਅਤੇ ਮੁਗਲ ਸਮਰਾਟ ਜਲਾਲੂਦੀਨ ਮੁਹੰਮਦ ਅਕਬਰ ਤਾਜਪੋਸ਼ੀ ਇਤਿਹਾਸਕ ਸਥਾਨਾਂ ਲਈ ਸੱਤ ਕਰੋੜ ਰੁਪਏ ਜਾਰੀ ਕੀਤੇ ਗਏ ਸਨ । ਮੈਡਮ ਮਿਨਾਕਸ਼ੀ ਨੇ ਕਿਹਾ ਕਿ ਬੜੇ ਦੁੱਖ ਵਾਲੀ ਗੱਲ ਹੈ ਕਿ ਸ਼ੰਕਰ ਭਗਵਾਨ ਦੇ ਪਵਿੱਤਰ ਸਥਾਨ ਪ੍ਰਰਾਚੀਨ ਸ਼ਿਵ ਮੰਦਰ ਨੂੰ ਨਵੀਂ ਦਿੱਖ ਦੇਣ ਦੀ ਬਜਾਏ ਪਾਰਕਿੰਗ ਦਾ ਨਿਰਮਾਣ ਕੀਤਾ ਗਿਆ ਹੈ ਜੋ ਅਤਿ ਨਿੰਦਣਯੋਗ ਹੈ। ਉਨਾਂ੍ਹ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਧਾਰਮਿਕ ਸਥਾਨਾਂ ਦੀ ਸੁੰਦਰਤਾ ਨੂੰ ਬਹਾਲ ਰੱਖਣ ਲਈ ਕਰੋੜਾਂ ਰੁਪਏ ਗਰਾਂਟਾਂ ਜਾਰੀ ਕੀਤੀਆਂ ਸਨ । ਇਸ ਮੌਕੇ ਤੇ ਉਨਾਂ੍ਹ ਕਿਹਾ ਕਿ ਕਸਬਾ ਕਲਾਨੌਰ ਨੂੰ ਜਾਰੀ ਕੀਤੇ 7 ਕਰੋੜ ਰੁਪਏ ਦੀ ਗਰਾਂਟ ਸਬੰਧੀ ਜਾਂਚ ਕਰਵਾਈ ਜਾਵੇਗੀ

Sort:  

मेरी भी पोस्ट को लाइक कर दीजिए आप