ਭਾਰਤ ਨੇ ਡਰੈਗਨ ਦੀ ਚਾਲ ਨੂੰ ਕੀਤਾ ਨਾਕਾਮ, ਖੁਦ ਹੀ ਪਿੱਛੇ ਹਟਿਆ ਚੀਨ

in #delhi2 years ago

ਅੰਤਰਰਾਸ਼ਟਰੀ ਮੰਚ 'ਤੇ ਭਾਰਤ ਨੇ ਡਰੈਗਨ ਦ ਇਕ ਹੋਰ ਹਰਕਤ ਨੂੰ ਨਾਕਾਮ ਕੀਤਾ ਹੈ। ਦਰਅਸਲ, ਚੀਨ ਆਸਟ੍ਰੇਲੀਆ, ਬ੍ਰਿਟੇਨ ਅਤੇ ਅਮਰੀਕਾ ਦੇ ਸਾਂਝੇ ਸਮੂਹ AUKUS ਦੇ ਖਿਲਾਫ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (IAEA) ਵਿੱਚ ਮਤਾ ਲਿਆਉਣ ਦੀ ਯੋਜਨਾ ਬਣਾ ਰਿਹਾ ਸੀ। ਪਰ ਭਾਰਤ ਨੇ ਅਜਿਹਾ ਕਦਮ ਚੁੱਕਿਆ ਕਿ ਚੀਨ ਨੂੰ ਇਹ ਪ੍ਰਸਤਾਵ ਪੇਸ਼ ਕਰਨ ਤੋਂ ਪਹਿਲਾਂ ਹੀ ਪਿੱਛੇ ਹਟਣਾ ਪਿਆ। ਆਸਟ੍ਰੇਲੀਆ, ਬ੍ਰਿਟੇਨ ਅਤੇ ਅਮਰੀਕਾ ਭਾਰਤ ਦੇ ਇਸ ਕਦਮ ਦੀ ਸ਼ਲਾਘਾ ਕਰ ਰਹੇ ਹਨ। ਇਨ੍ਹਾਂ ਤਿੰਨਾਂ ਦੇਸ਼ਾਂ ਨੇ ਚੀਨ ਦਾ ਮੁਕਾਬਲਾ ਕਰਨ ਦੇ ਉਦੇਸ਼ ਨਾਲ 2021 ਵਿੱਚ AUKUS ਨਾਮ ਦੀ ਇੱਕ ਸੁਰੱਖਿਆ ਸਾਂਝੇਦਾਰੀ ਦੀ ਸਥਾਪਨਾ ਕੀਤੀ ਸੀ, ਜਿਸ ਦੇ ਤਹਿਤ ਆਸਟ੍ਰੇਲੀਆ ਵਿੱਚ ਪ੍ਰਮਾਣੂ ਸ਼ਕਤੀ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਬਣਾਈਆਂ ਜਾਣੀਆਂ ਹਨ।