ਪੰਜਾਬ ’ਚ ਅਗਨੀਪਥ ਭਰਤੀ ਰੈਲੀਆਂ ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ

in #delhi2 years ago

ਭਾਰਤੀ ਫ਼ੌਜ ਦੀ ‘ਅਗਨੀਪਥ ਸਕੀਮ’ ਤਹਿਤ ਭਰਤੀ ਰੈਲੀਆਂ ਪੰਜਾਬ ਦੇ ਲੁਧਿਆਣਾ ਤੇ ਗੁਰਦਾਸਪੁਰ ਵਿਚ ਸਫ਼ਲਤਾ ਨਾਲ ਸਿਰੇ ਚੜ੍ਹ ਗਈਆਂ ਹਨ। ਭਰਤੀ ਰੈਲੀਆਂ 2022-23 ਦੇ ਤੈਅ ਪ੍ਰੋਗਰਾਮ ਮੁਤਾਬਕ ਕੀਤੀਆਂ ਜਾ ਰਹੀਆਂ ਹਨ। ਸੂਤਰਾਂ ਮੁਤਾਬਕ ਫ਼ੌਜ ਨੂੰ ਸਥਾਨਕ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ ਤੇ ਰੈਲੀਆਂ ਪੰਜਾਬ ਤੋਂ ਕਿਤੇ ਹੋਰ ਤਬਦੀਲ ਨਹੀਂ ਹੋਣਗੀਆਂ। ਜ਼ਿਕਰਯੋਗ ਹੈ ਕਿ ਫ਼ੌਜ ਦੇ ਜਲੰਧਰ ਛਾਉਣੀ ਜ਼ੋਨ ਦੇ ਭਰਤੀ ਅਧਿਕਾਰੀ ਨੇ ਪੰਜਾਬ ਦੇ ਮੁੱਖ ਸਕੱਤਰ ਵੀਕੇ ਜੰਜੂਆ ਤੇ ਪ੍ਰਿੰਸੀਪਲ ਸਕੱਤਰ (ਰੁਜ਼ਗਾਰ ਉਤਪਤੀ) ਕੁਮਾਰ ਰਾਹੁਲ ਨੂੰ ਪੱਤਰ ਲਿਖਿਆ ਸੀ ਕਿ ਉਨ੍ਹਾਂ ਨੂੰ ਸਥਾਨਕ ਸਿਵਲ ਪ੍ਰਸ਼ਾਸਨ ਤੋਂ ‘ਸਪੱਸ਼ਟ ਤੌਰ ਉਤੇ’ ਸਮਰਥਨ ਨਹੀਂ ਮਿਲ ਰਿਹਾ ਹੈ, ਨਾ ਹੀ ਰੈਲੀਆਂ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਅਧਿਕਾਰੀ ਨੇ ਨਾਲ ਹੀ ਕਿਹਾ ਸੀ ਕਿ ਜੇ ਸਹਿਯੋਗ ਨਾ ਮਿਲਿਆ ਤਾਂ ਰੈਲੀਆਂ ਨੂੰ ਨਾਲ ਲੱਗਦੇ ਹੋਰ ਰਾਜਾਂ ਵਿਚ ਤਬਦੀਲ ਕਰ ਦਿੱਤਾ ਜਾਵੇਗਾ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਯਕੀਨ ਦਿਵਾਇਆ ਕਿ ਸਰਕਾਰ ਭਰਤੀ ਰੈਲੀਆਂ ਲਈ ਪੂਰਾ ਸਹਿਯੋਗ ਦੇਵੇਗੀ। ਮੁੱਢਲੇ ਗੇੜ ਵਿਚ ਫ਼ੌਜ ਨੇ ਰੈਲੀਆਂ ਲੁਧਿਆਣਾ, ਪਟਿਆਲਾ, ਗੁਰਦਾਸਪੁਰ ਵਿਚ ਰੱਖੀਆਂ ਹਨ। ਇਨ੍ਹਾਂ ਤਹਿਤ ਪੰਜਾਬ ਦੇ ਕਰੀਬ 12 ਜ਼ਿਲ੍ਹੇ ਆਉਣਗੇ।

Sort:  

Gd job 👍👍👍👍