150 ਪੁਲਿਸ ਮੁਲਾਜ਼ਮਾਂ ਨੇ ਕੀਤਾ ਖੂਨ ਦਾਨ

in #delhi2 years ago

ਰਾਸ਼ਟਰੀ ਸਵੈ ਇਛੁੱਕ ਖੂਨਦਾਨ ਦਿਵਸ ਨੂੰ ਸਮਰਪਿਤ ਪੀਏਪੀ ਵਿਖੇ ਲਾਏ ਗਏ ਖੂਨਦਾਨ ਕੈਂਪ ਦੌਰਾਨ ਵੱਖ-ਵੱਖ ਅਹੁਦਿਆਂ 'ਤੇ ਤਾਇਨਾਤ 150 ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਖੂਨ ਦਾਨ ਕੀਤਾ, ਜਿਨ੍ਹਾਂ ਵਿਚ ਕਮਾਂਡੈਂਟ ਪੀਏਪੀ ਸਿਖਲਾਈ ਕੇਂਦਰ ਮਨਦੀਪ ਸਿੰਘ ਅਤੇ ਡੀਐੱਸਪੀ ਸਿਖਲਾਈ ਕੇਂਦਰ ਸੁਭਾਸ਼ ਅਰੋੜਾ ਵੀ ਸ਼ਾਮਲ ਸਨ।ਖੂਨਦਾਨ ਕੈਂਪ ਦੀ ਸ਼ੁਰੂਆਤ ਕਰਦਿਆਂ ਏਡੀਜੀਪੀ ਸਟੇਟ ਆਰਮਡ ਪੁਲਿਸ ਐੱਮਐੱਫ ਫਾਰੂਕੀ ਨੇ ਸਮੂਹ ਹਾਜ਼ਰੀਨ ਨੂੰ ਖੂਨਦਾਨ ਦੀ ਮਹੱਤਤਾ ਬਾਰੇ ਦਸਦਿਆਂ ਕਿਹਾ ਕਿ ਅਜੋਕੇ ਯੁੱਗ ਵਿਚ ਭਾਵੇਂ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਅਜੇ ਤਕ ਕੋਈ ਅਜਿਹੀ ਕਾਢ ਨਹੀਂ ਆਈ, ਜਿਸ ਰਾਹੀਂ ਖੂਨ ਤਿਆਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਖੂਨ ਇਕ ਕੁਦਰਤੀ ਸਰੋਤ ਹੈ, ਜਿਸ ਦੀ ਪੂਰਤੀ ਸਿਰਫ਼ ਇਨਸਾਨਾਂ ਵੱਲੋਂ ਹੀ ਕੀਤੀ ਜਾ ਸਕਦੀ ਹੈ ਅਤੇ ਮਨੁੱਖਤਾ ਦੇ ਸੰਦਰਭ ਤੇ ਭਲਾਈ ਲਈ ਇਨਸਾਨ ਨੂੰ ਇਨਸਾਨ ਦੀ ਜ਼ਿੰਦਗੀ ਬਚਾਉਣ ਲਈ ਖੂਨਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ ਜਿਹੜਾ ਲੋੜਵੰਦਾਂ ਲਈ ਸੰਜੀਵਨੀ ਬੂਟੀ ਤੋਂ ਘੱਟ ਨਹੀਂ ਹੈ।