1 ਅਕਤੂਬਰ ਨੂੰ ਦੇਸ਼ ਵਿੱਚ ਲਾਂਚ ਹੋਵੇਗੀ 5G ਮੋਬਾਈਲ ਸਰਵਿਸ, PM ਮੋਦੀ ਕਰਨਗੇ ਸ਼ੁਰੂਆਤ

in #delhi2 years ago

modi-5g-16640125693x2.jpgਲੰਬੇ ਸਮੇਂ ਤੋਂ ਦੇਸ਼ ਵਿੱਚ 5ਜੀ (5G)ਮੋਬਾਈਲ ਸੇਵਾ ਦੀ ਉਡੀਕ ਕੀਤੀ ਜਾ ਰਹੀ ਸੀ। ਹੁਣ ਖਬਰ ਹੈ ਕਿ 1 ਅਕਤੂਬਰ ਨੂੰ ਦੇਸ਼ 'ਚ 5ਜੀ ਸੇਵਾ ਸ਼ੁਰੂ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੀਆ ਮੋਬਾਈਲ ਕਾਂਗਰਸ 'ਚ ਇਸ ਸੇਵਾ ਦੀ ਸ਼ੁਰੂਆਤ ਕਰਨਗੇ। ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਇੰਡੀਆ ਮੋਬਾਈਲ ਕਾਂਗਰਸ ਦਾ ਆਯੋਜਨ ਕੀਤਾ ਜਾਵੇਗਾ। ਇਸ ਦੇ ਨਾਲ ਹੀ 5ਜੀ ਸੇਵਾ ਨੂੰ ਲੈ ਕੇ ਅਮਰੀਕਾ 'ਚ ਹਵਾਬਾਜ਼ੀ ਦੇ ਮੁੱਦੇ 'ਤੇ ਵੀ ਸ਼ੰਕਾਵਾਂ ਦੂਰ ਹੋ ਗਈਆਂ ਹਨ। ਇਸ ਮਾਮਲੇ 'ਤੇ ਅਧਿਐਨ ਤੋਂ ਬਾਅਦ ਦੂਰਸੰਚਾਰ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਇਸ ਨੂੰ ਲੈ ਕੇ ਦੇਸ਼ 'ਚ ਕੋਈ ਸਮੱਸਿਆ ਨਹੀਂ ਹੋਵੇਗੀ।