ਸਠਿਆਲੀ ਤੋਂ ਕਾਹਨੂੰਵਾਨ ਸੜਕ ਕੰਢੇ ਰੇਤ ਪਾਉਣ ਕਾਰਨ ਨਿੱਤ ਵਾਪਰ ਰਹੇ ਨੇ ਹਾਦਸੇ

in #daily2 years ago

ਸਠਿਆਲੀ ਤੋਂ ਕਾਹਨੂੰਵਾਨ ਸੜਕ ਕੰਢੇ ਰੇਤ ਪਾਉਣ ਕਾਰਨ ਨਿੱਤ ਵਾਪਰ ਰਹੇ ਨੇ ਹਾਦਸੇIMG-20220510-WA0129.jpg
ਰਾਹਗੀਰਾਂ ਵੱਲੋਂ ਬਰਸਾਤ ਦੇ ਮੌਸਮ ਤੋਂ ਪਹਿਲਾਂ ਸੜਕ ਦੇ ਬਰਮ ਪੱਕੀ ਮਿੱਟੀ ਨਾਲ ਬੰਨ੍ਹਣ ਕੀਤੀ ਮੰਗ
ਕਾਹਨੂੰਵਾਨ,
ਪੁਲ ਸਠਿਆਲੀ ਤੋਂ ਕਸਬਾ ਕਾਹਨੂੰਵਾਨ ਨੂੰ ਜੋੜਨ ਵਾਲੀ ਸੜਕ ਦੀ ਮੁੜ ਉਸਾਰੀ ਕਰਕੇ ਉਸ ਦੇ ਬਰਮ ਬੰਨ੍ਹਣ ਲਈ ਠੇਕੇਦਾਰ ਵੱਲੋਂ ਰੇਤਲੀ ਮਿੱਟੀ ਪਾਉਣ ਕਾਰਨ ਨਿੱਤ ਹਾਦਸੇ ਵਾਪਰ ਰਹੇ ਹਨ। ਇਸ ਸਬੰਧੀ ਗੱਲ ਕਰਦਿਆਂ ਸੜਕ ਤੋਂ ਲੰਘਣ ਵਾਲੇ ਦੋ-ਪਈਆਂ ਵਾਹਕਾਂ ਨੇ ਰੋਸ ਜਾਹਰ ਕਰਦਿਆਂ ਕਿਹਾ ਕਿ ਪੁਲ ਸਠਿਆਲੀ ਤੋਂ ਕਾਹਨੂੰਵਾਨ ਜਾਣ ਵਾਸੀ ਸੜਕ, ਜੋ ਪਿਛਲੇ ਕਈ ਸਾਲਾਂ ਤੋਂ ਬੁਰੀ ਤਰਾਂ ਟੁੱਟ ਚੁੱਕੀ ਸੀ। ਇਲਾਕੇ ਦੇ ਲੋਕਾਂ ਵੱਲੋਂ ਮੌਕੇ ਦੀ ਸਰਕਾਰ ਉੱਤੇ ਦਬਾ ਬਣਾ ਕੇ ਕਰੀਬ 10 ਸਾਲਾਂ ਬਾਅਦ ਇਸ ਸੜਕ ਦੀ ਮੁੜ ਉਸਾਰੀ ਕਰਵਾਈ ਗਈ ਹੈ। ਇਹ ਸੜਕ ਗੁਣਵੱਤਾ ਪੱਖੋਂ ਤਾਂ ਬਹੁਤ ਵਧੀਆਂ ਉਸਾਰੀ ਗਈ ਹੈ ਪਰ ਇਸ ਸੜਕ ਦੇ ਬਰਮ ਪੱਕੀ ਮਿੱਟੀ ਨਾਲ ਬੰਨ੍ਹਣ ਦੀ ਬਜਾਏ ਠੇਕੇਦਾਰ ਵੱਲੋਂ ਰੇਤਲੀ ਮਿੱਟੀ ਪਾ ਕਾ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਕਾਰਨ ਇੱਥੋਂ ਲੰਘਣ ਵਾਲੇ ਰਾਹਗੀਰ ਰੋਜ਼ਾਨਾ ਹੀ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਸਬੰਧੀ ਗੱਲ ਕਰਦਿਆਂ ਰਾਹਗੀਰ ਡਾ. ਮੁਰਾਦ ਮਸੀਹ ਗਿੱਲ ਨੇ ਕਿਹਾ ਕਿ ਦੋ ਪਹੀਆਂ ਵਾਹਨ ਚਲਾਉਣ ਵਾਲਿਆਂ ਨੂੰ ਇਸ ਸੜਕ ਤੋਂ ਲੰਘਣ ਬਹੁਤ ਮੁਸ਼ਕਿਲ ਹੋ ਗਿਆ। ਕਿਉਂਕਿ ਸੜਕ ਦੀ ਚੌੜਾਈ ਲੋੜੀਂਦੇ ਟਰੈਫ਼ਿਕ ਦੇ ਮੁਕਾਬਲੇ ਛੋਟੀ ਹੋਣ ਕਾਰਨ ਦੋ ਪਹੀਆਂ ਵਾਹਨਾਂ ਨੂੰ ਅਕਸਰ ਦੀ ਸੜਕ ਤੋਂ ਹੇਠਾਂ ਉਤਾਰਨਾ ਪੈਂਦਾ ਹੈ ਜਿਸ ਦੌਰਾਨ ਵਾਹਨ ਸਲਿਪ ਹੋ ਕੇ ਹਾਦਸੇ ਦਾ ਕਾਰਨ ਬਣਦੇ ਹਨ।ਇਸ ਮੌਕੇ ਸ਼ਿਕਾਇਤ ਕਰਦਿਆਂ ਸਰਪੰਚ ਠਾਕੁਰ ਆਫ਼ਤਾਬ ਸਿੰਘ ਅਤੇ ਰਾਹਗੀਰਾਂ ਨੇ ਲੋਕ ਨਿਰਮਾਣ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਉੱਤੇ ਬਰਸਾਤ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਪੱਕੀ ਮਿੱਟੀ ਪਾ ਕੇ ਸੜਕ ਦੇ ਕੰਢਿਆਂ ਨੂੰ ਬੰਨ੍ਹਿਆ ਜਾਵੇ ਤਾਂ ਜੋ ਸੜਕ ਦੀ ਮਜ਼ਬੂਤੀ ਦੇ ਨਾਲ ਨਾਲ ਰਾਹਗੀਰਾਂ ਦਾ ਲੰਘਣ ਸੌਖਾ ਹੋ ਸਕੇ। ਕਸਬਾ ਵਾਸੀਆਂ ਨੇ ਇਹ ਵੀ ਮੰਗੀ ਕੀਤੀ ਕਿ ਇਸ ਸੜਕ ਕੰਢੇ ਬਣਾਏ ਜਾ ਰਹੇ ਨਾਲੇ ਦੀ ਉਸਾਰੀ ਵੀ ਮੁਕੰਮਲ ਕੀਤੀ ਜਾਵੇ। ਇਸ ਸਬੰਧੀ ਜਦੋਂ ਲੋਕ ਨਿਰਮਾਣ ਵਿਭਾਗ ਦੇ ਐੱਸ ਡੀ. ਓ ਅਮਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਬੇਨਿਯਮੀ ਦਾ ਉਨ੍ਹਾਂ ਨੇ ਪਹਿਲਾਂ ਹੀ ਨੋਟਿਸ ਲੈ ਲਿਆ ਹੈ ਅਤੇ ਉਨ੍ਹਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਸੜਕ ਦੀ ਬਰਮ ਉੱਤੇ ਪੱਕੀ ਮਿੱਟੀ ਪਾ ਕੇ ਇਸ ਨੂੰ ਦਰੁਸਤ ਕੀਤਾ ਜਾਵੇਗਾ।

ਫੋਟੋ ਕੈਪਸ਼ਨ- ਸੜਕ ਕੰਢੇ ਰੇਤ ਪਾਉਣ ਕਾਰਨ ਇਕ ਰਾਹਗੀਰ ਮੋਪਿਟ ਦਾ ਸੰਤੁਲਨ ਖੋਹਣ ਮੌਕੇ ਬਚਾ ਕਰਦਾ ਹੋਇਆ।