ਸਰਕਾਰੀ ਕਾਲਜ ਲਾਧੂਪੁਰ ਨਾਮ ਬਾਪੂ ਗੁਰਚਰਨ ਸਿੰਘ ਦੇ ਨਾਂ ਉੱਤੇ ਰੱਖਣ ਦੀ ਮੰਗ

in #change2 years ago

ਸਰਕਾਰੀ ਕਾਲਜ ਲਾਧੂਪੁਰ ਨਾਮ ਬਾਪੂ ਗੁਰਚਰਨ ਸਿੰਘ ਦੇ ਨਾਂ ਉੱਤੇ ਰੱਖਣ ਦੀ ਮੰਗWhatsApp Image 2022-04-28 at 6.40.43 PM (1).jpeg
8 ਮਈ ਨੂੰ ਅਜ਼ਾਦੀ ਘੁਲਾਟੀ ਪਰਿਵਾਰਾਂ ਦੀ ਰਾਮ ਸਿੰਘ ਦੱਤ ਹਾਲ ਵਿੱਚ ਹੋਵੇ ਮੀਟਿੰਗ
ਕਾਹਨੂੰਵਾਨ :
ਇੱਥੋਂ ਨਜ਼ਦੀਕੀ ਬਾਪੂ ਗੁਰਚਰਨ ਸਿੰਘ ਅਜ਼ਾਦੀ ਘੁਲਾਟੀ ਸਮਾਰਕ ਲਾਧੂਪੁਰ ਵਿੱਚ ਫਰੀਡਮ ਫਾਈਟਰ ਪਰਿਵਾਰਾਂ ਦੀ ਇਕ ਮੀਟਿੰਗ ਬਖ਼ਤਾਵਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਖ਼ਤਾਵਰ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਇਲਾਕੇ ਭਰ ਦੇ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਆਪਸ ਵਿੱਚ ਮਿਲ ਕੇ ਕੁੱਝ ਅਹਿਮ ਨੁਕਤਿਆਂ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਮੂਹ ਪਰਿਵਾਰਾਂ ਨੇ ਮੰਗ ਕੀਤੀ ਕਿ ਹਲਕੇ ਦੇ ਪ੍ਰੇਰਨਾ ਸਰੋਤ ਅਜ਼ਾਦੀ ਘੁਲਾਟੀਆਂ ਨੂੰ ਸਨਮਾਨ ਦੇਣ ਲਈ ਸਕੂਲਾਂ ਅਤੇ ਕਾਲਜਾਂ ਦੇ ਨਾਂ ਉਨ੍ਹਾਂ ਦੇ ਨਾਵਾਂ ਉੱਤੇ ਰੱਖੇ ਜਾਣ। ਨੌਕਰੀਆਂ, ਪਲਾਟਾਂ ਅਤੇ ਵਿਦਿਆ ਅਦਾਰਿਆਂ ਵਿੱਚ 2 ਫ਼ੀਸਦੀ ਕੋਟਾ ਫਰੀਡਮ ਫਾਈਟਰ ਅਸ਼ਰਿਤਾਂ ਨੂੰ ਦੇਣਾ ਯਕੀਨੀ ਬਣਾਇਆ ਜਾਵੇ। ਬਿਜਲੀ ਸਬਸਿਡੀ ਸਕੀਮ ਦਾ ਲਾਭ ਅਜ਼ਾਦੀ ਘੁਲਾਟੀਏ ਪਰਿਵਾਰਾਂ ਨੂੰ ਵੀ ਦਿੱਤਾ ਜਾਵੇ। ਬੱਸ, ਰੇਲਵੇ ਅਤੇ ਹਵਾਈ ਸਫ਼ਰ ਵਿੱਚ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣ। ਅਜ਼ਾਦੀ ਘੁਲਾਟੀਏ ਆਸ਼ਰਿਤ ਪਰਿਵਾਰਾਂ ਨੂੰ ਉਤਰਾਖੰਡ ਪੈਟਰਨ ਉੱਤੇ ਪੈਨਸ਼ਨ ਦਿੱਤੀ ਜਾਵੇ। ਮੀਟਿੰਗ ਵਿੱਚ ਹਾਜ਼ਰ ਸਮੂਹ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪਿੰਡ ਲਾਧੂਪੁਰ ਵਿੱਚ ਪੈਂਦੇ ਸਰਕਾਰੀ ਕਾਲਜ ਦਾ ਨਾਂ ਅਜ਼ਾਦੀ ਘੁਲਾਟੀਏ ਬਾਪੂ ਗੁਰਚਰਨ ਸਿੰਘ ਦੇ ਨਾਂ ਉੱਤੇ ਰੱਖਿਆ ਜਾਵੇ। ਮੀਟਿੰਗ ਵਿਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਆਪਣੀਆਂ ਮੰਗਾਂ ਨੂੰ ਜ਼ੋਰ ਸ਼ੋਰ ਨਾਲ ਉਠਾਉਣ ਲਈ ਉਹ 8 ਮਈ ਨੂੰ ਗੁਰਦਾਸਪੁਰ ਵਿਖੇ ਰਾਮ ਸਿੰਘ ਦੱਤ ਹਾਲਤ ਵਿੱਚ ਜ਼ਿਲ੍ਹਾ ਪੱਧਰੀ ਮੀਟਿੰਗ ਕਰਨਗੇ। ਇਸ ਮੌਕੇ ਮੀਟਿੰਗ ਵਿੱਚ ਸੁਖਵਿੰਦਰ ਸਿੰਘ, ਹਰਬੰਸ ਸਿੰਘ, ਸੁਰੇਸ਼ ਕੁਮਾਰ, ਗੁਰਦੀਪ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਹੋਏ।
ਫੋਟੋ ਕੈਪਸ਼ਨ - ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਅਜ਼ਾਦੀ ਘੁਲਾਟੀ ਪਰਿਵਾਰਾਂ ਦੇ ਮੈਂਬਰ