ਸਠਿਆਲੀ ਦੇ ਨੌਜਵਾਨ ਦੀ ਰਾਤ ਸਮੇਂ ਸੜਕ ਹਾਦਸੇ ਵਿੱਚ ਮੌਤ

in #boy2 years ago

IMG-20220501-WA0003.jpg

ਸਠਿਆਲੀ ਦੇ ਨੌਜਵਾਨ ਦੀ ਰਾਤ ਸਮੇਂ ਸੜਕ ਹਾਦਸੇ ਵਿੱਚ ਮੌਤ
ਪੁਲ ਸਠਿਆਲੀ ਉੱਪਰ ਚਾਹ ਦੀ ਦੁਕਾਨ ਤੇ ਮਜ਼ਦੂਰੀ ਕਰਦਾ ਸੀ ਮ੍ਰਿਤਕ ਨੌਜਵਾਨ
ਕੁਲਦੀਪ ਜਾਫਲਪੁਰ ਕਾਹਨੂੰਵਾਨ
ਪੁਲਸ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਸਠਿਆਲੀ ਦੇ ਇੱਕ ਨੌਜਵਾਨ ਦੀ ਸ਼ਨਿੱਚਰਵਾਰ ਰਾਤ ਨੂੰ ਬਟਾਲਾ ਜਾਂਦੇ ਸਮੇਂ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਮੋਹਤਬਰਾਂ ਨੇ ਦੱਸਿਆ ਕਿ ਸੁਖਵਿੰਦਰ ਮਸੀਹ ਪੁੱਤਰ ਸਤਪਾਲ ਮਸੀਹ ਸ਼ਨਿੱਚਰਵਾਰ ਦੀ ਰਾਤ ਨੂੰ ਆਪਣੇ ਮੋਟਰਸਾਈਕਲ ਤੇ ਸਹੁਰੇ ਪਿੰਡ ਲੌਂਗੋਵਾਲ ਨੇੜੇ ਬਟਾਲਾ ਆਪਣੀ ਪਤਨੀ ਅਤੇ ਬੱਚਿਆਂ ਨੂੰ ਲੈਣ ਜਾ ਰਿਹਾ ਸੀ। ਜਦੋਂ ਉਹ ਪਿੰਡ ਗਿੱਲ ਮੰਜ ਨੇੜੇ ਪਹੁੰਚਿਆ ਤਾਂ ਉਸ ਦੀ ਕਿਸੇ ਅਣਪਛਾਤੇ ਵਾਹਨ ਨਾਲ ਟੱਕਰ ਹੋਣ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ । ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਗੁਰਦਾਸਪੁਰ ਵਿਚ ਜ਼ਖਮੀ ਹਾਲਤ ਵਿਚ ਪਹੁੰਚਾਇਆ ਗਿਆ ਜਿਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦੇਰ ਰਾਤ ਮੌਤ ਦੇ ਮੂੰਹ ਚ ਜਾ ਪਿਆ। ਮਿਰਤਕ ਪੁਲ ਸਠਿਆਲੀ ਉੱਪਰ ਇੱਕ ਚਾਹ ਦੀ ਦੁਕਾਨ ਉੱਪਰ ਕਰਿੰਦੇ ਵਜੋਂ ਕੰਮ ਕਰਦਾ ਸੀ ਉਸ ਦੇ ਪਿੱਛੇ ਦੋ ਬੱਚੇ ਅਤੇ ਗ਼ਰੀਬ ਪਰਿਵਾਰ ਬੇਸਹਾਰਾ ਹੋ ਗਿਆ ਹੈ।