ਰਣਵੀਰ ਕਪੂਰ ਨਾਲ ਵਿਆਹ ਤੋਂ 4 ਮਹੀਨੇ ਬਾਅਦ ਹੀ ਆਲਿਆਂ ਭੱਟ ਲੈਣ ਵਾਲੀ ਹੈ ਇਹ ਵੱਡਾ ਫੈਸਲਾ

in #bollywood2 years ago

ਨਵੀਂ ਦਿੱਲੀ, ਜੇਐੱਨਐੱਨ- ਬਾਕਸ ਆਫਿਸ ਉੱਤੇ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਇਕ-ਇਕ ਕਰਕੇ ਵੱਡੇ ਸਿਤਾਰਿਆਂ ਦੀਆਂ ਫਿਲਮਾਂ ਬੁਰੀ ਤਰ੍ਹਾਂ ਨਾਲ ਫਲਾਪ ਰਹੀਆਂ। ਇਸ ਨਿਰਾਸ਼ਾ ਦੇ ਦੌਰ ਵਿਚ ਆਲਿਆ ਭੱਟ ਨੇ 'ਗੰਗੂਬਾਈ ਕਠਿਆਵਾੜੀ' ਜਿਹੀ ਹਿੱਟ ਫਿਲਮ ਦਿੱਤੀ ਹੈ। ਫਿਲਮ ਨੇ 130 ਕਰੋੜ ਤੋਂ ਉੱਪਰ ਦਾ ਬਿਜ਼ਨੈੱਸ ਕੀਤਾ ਤੇ ਆਲਿਆ ਭੱਟ ਦੀਆਂ ਸਭ ਤੋਂ ਸਫਲ ਫਿਲਮਾਂ ਵਿਚੋਂ ਇਕ ਬਣ ਗਈ।
ਇਸ ਦੇ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੇ ਆਪਣੇ ਲਾਂਗ ਟਰਮ ਬੁਆਏਫ੍ਰੈਂਡ ਰਣਬੀਰ ਕਪੂਰ ਨਾਲ ਵਿਆਹ ਕਰ ਲਿਆ। ਹੁਣ ਤਾਂ ਦੋਵੇਂ ਜਲਦੀ ਹੀ ਗੁੱਡ ਨਿਊਜ਼ ਵੀ ਉਡੀਕ ਰਹੇ ਹਨ।
Screenshot_20220820-182550~2.png
ਆਲਿਆ ਭੱਟ ਤੇ ਰਣਬੀਰ ਕਪੂਰ ਦੇ ਵਿਆਹ ਤੋਂ ਬਾਅਦ ਤੋਂ ਹੀ ਕਿਆਸ ਲਾਏ ਜਾ ਰਹੇ ਹਨ ਕਿ ਆਲਿਆ ਭੱਟ ਆਪਣਾ ਨਾਂ ਬਦਲ ਕੇ ਆਲਿਆ ਭੱਟ ਕਪੂਰ ਕਰ ਲਵੇਗੀ। ਜਿਵੇਂ ਕਿ ਪ੍ਰਿਅੰਕਾ ਚੋਪੜਾ ਨੇ ਆਪਣਾ ਨਾਂ ਬਦਲ ਕੇ ਪ੍ਰਿਅੰਕਾ ਚੋਪੜਾ ਜੋਨਸ ਤੇ ਬਿਪਾਸ਼ਾ ਬਸੂ ਨੇ ਬਿਪਾਸ਼ਾ ਬਸੂ ਗਰੋਵਰ ਕਰ ਲਿਆ ਹੈ। ਹੁਣ ਮਿਡ ਡੇਅ ਨੂੰ ਦਿੱਤੇ ਇੰਟਰਵਿਊ ਵਿਚ ਆਲਿਆ ਨੇ ਕਿਹਾ ਕਿ ਉਹ ਜਲਦੀ ਹੀ ਆਪਣਾ ਨਾ ਬਦਲਣ ਵਾਲੀ ਹੈ। ਟੈਬਲਾਇਡ ਵਿਚ ਪ੍ਰਕਾਸ਼ਿਤ ਸਟੋਰੀ ਦੇ ਮੁਤਾਬਕ ਆਲਿਆ ਦਾ ਨਾਂ ਬਦਲ ਕੇ ਆਲਿਆ ਭੱਟ ਕਪੂਰ ਜਾਂ ਆਲਿਆ ਕਪੂਰ ਭੱਟ ਰੱਖਿਆ ਜਾਵੇਗਾ। ਬਦਲਿਆ ਹੋਇਆ ਨਾਂ ਉਨ੍ਹਾਂ ਦੇ ਸਾਰੇ ਦਸਤਾਵੇਜ਼ਾਂ ਵਿਚ ਵੀ ਬਦਲਿਆ ਜਾਵੇਗਾ।

ਆਲਿਆ ਭੱਟ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਹੁਣ ਜਲਦੀ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਮੈਂ ਭੱਟ ਬਣ ਕੇ ਨਹੀਂ ਰਹਿਣਾ ਚਾਹੁੰਦੀ, ਜਦਕਿ ਨਾਲ ਵੀ ਕਪੂਰ ਪਰਿਵਾਰ ਜੁੜਿਆ ਹੋਇਆ ਹੈ, ਤੁਸੀਂ ਸਮਝ ਰਹੇ ਹੋ ਨਾ ਕਿ ਮੇਰਾ ਕੀ ਮਤਲਬ ਹੈ? ਮੈਂ ਇਕੱਲਾਪਨ ਮਹਿਸੂਸ ਨਹੀਂ ਕਰਨਾ ਚਾਹੁੰਦੀ। ਆਲਿਆ ਨੇ ਹਾਲਾਂਕਿ ਇਹ ਸਪੱਸ਼ਟ ਕਰ ਦਿੱਤਾ ਕਿ ਫਿਲਮ ਦੇ ਕ੍ਰੈਡਿਟ ਰੋਲ ਵਿਚ ਅਜੇ ਵੀ ਉਨ੍ਹਾਂ ਦਾ ਨਾਂ ਆਲਿਆ ਭੱਟ ਹੀ ਰਹਿਣ ਵਾਲਾ ਹੈ।

ਆਲਿਆ ਨੇ ਇਹ ਵੀ ਮੰਨਿਆ ਕਿ ਪਾਸਪੋਰਟ ਵਿਚ ਆਪਣਾ ਨਾਂ ਤੇ ਮੈਰਿਟਲ ਸਟੇਟਸ ਬਦਲਣ ਦਾ ਉਨ੍ਹਾਂ ਨੂੰ ਅਜੇ ਤੱਕ ਸਮਾਂ ਨਹੀਂ ਮਿਲਿਆ ਹੈ। ਤਾਂ ਉੱਥੇ ਹੀ ਰਣਬੀਰ ਕਪੂਰ ਨੇ ਖੁਸ਼ੀ-ਖੁਸ਼ੀ ਆਪਣੇ ਪਾਸਪੋਰਟ ਵਿਚ ਵਾਈਫ ਦਾ ਕਾਲਮ ਅਪਡੇਟ ਕਰਵਾ ਦਿੱਤਾ ਹੈ। ਦੱਸ ਦਈਏ ਕਿ 9 ਸਤੰਬਰ ਨੂੰ ਹੀ ਆਲਿਆ ਭੱਟ ਤੇ ਰਣਬੀਰ ਕਰੂਪ ਦੀ ਫਿਲਮ ਬ੍ਰਹਮਾਸਤਰ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਵਿਚ ਦੋਵੇਂ ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਰਿਲੀਜ਼ ਹੋਈ ਰਣਬੀਰ ਕਪੂਰ ਦੀ ਸ਼ਮਸ਼ੇਰਾ ਬਾਕਸ ਆਫਿਸ ਉੱਤੇ ਫਲਾਪ ਸਾਬਿਤ ਹੋ ਚੁੱਕੀ ਹੈ।