ਟੀ. ਵੀ. ਅਦਾਕਾਰਾ ਪਾਇਲ ਰੋਹਾਤਗੀ ਨੇ ਇਕ ਵਾਰ ਮੁੜ ਕੰਗਨਾ ਰਣੌਤ 'ਤੇ ਨਿਸ਼ਾਨਾ ਵਿੰਨ੍ਹਿਆ ਹੈ।

in #bolliwood2 years ago

ਮੁੰਬਈ (ਬਿਊਰੋ)- ਟੀ. ਵੀ. ਅਦਾਕਾਰਾ ਪਾਇਲ ਰੋਹਾਤਗੀ ਨੇ ਇਕ ਵਾਰ ਮੁੜ ਕੰਗਨਾ ਰਣੌਤ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਪਾਇਲ ਨੇ ਹਾਲ ਹੀ 'ਚ ਕੰਗਨਾ ਦੀ ਫ਼ਿਲਮ 'ਧਾਕੜ' ਦੀ ਸਕ੍ਰੀਨਿੰਗ 'ਚ ਸ਼ਿਰਕਤ ਕੀਤੀ ਸੀ ਤੇ ਬਾਅਦ 'ਚ ਉਸ ਨੇ ਕਿਹਾ ਕਿ ਕੰਗਨਾ ਉਸ ਪ੍ਰਤੀ ਸਹੀ ਨਹੀਂ ਸੀ। ਪਾਇਲ ਨੇ ਕਿਹਾ ਕਿ ਉਹ ਪ੍ਰੀਮੀਅਰ ਲਈ ਗਈ ਸੀ ਕਿਉਂਕਿ ਫ਼ਿਲਮ ਦਾ ਨਿਰਮਾਣ ਸੋਹੇਲ ਮਕਲਾਈ ਨੇ ਕੀਤਾ ਹੈ, ਜੋ ਉਸ ਦੇ ਮੰਗੇਤਰ ਸੰਗ੍ਰਾਮ ਸਿੰਘ ਦੇ ਦੋਸਤ ਹਨ।ਉਸ ਨੇ ਕਿਹਾ ਕਿ 'ਧਾਕੜ' ਦੀ ਅਦਾਕਾਰਾ ਨਾਲ ਗੱਲ ਕਰਨ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਉਹ ਉਸ ਦੇ ਪ੍ਰਤੀ ਕਾਫੀ ਰੁੱਖੀ ਸੀ। ਉਸ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਕੰਗਨਾ ਦੀ ਭੈਣ ਰੰਗੋਲੀ ਚੰਦੇਲ ਦੀ ਤਾਰੀਫ਼ ਕਰਦਿਆਂ ਲਿਖਿਆ, ''ਰੰਗੋਲੀ ਤੂੰ ਚੰਗੀ ਇਨਸਾਨ ਹੈ ਪਰ ਤੇਰੀ ਭੈਣ ਮੈਨੂੰ ਦੇਖ ਕੇ ਖ਼ੁਸ਼ ਨਹੀਂ ਸੀ। ਉਹ ਨਾਰਾਜ਼ ਸੀ।''

ਮੀਡੀਆ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ ਕੰਗਨਾ 'ਲੌਕ ਅੱਪ' ਦੇ ਆਪਣੇ ਜੇਤੂ ਨੂੰ ਸਹੀ ਠਹਿਰਾਉਣ ਲਈ ਗਲਤ ਇੰਟਰਵਿਊ ਦੇ ਰਹੀ ਸੀ। ਮੈਨੂੰ ਆਪਣੇ ਵਿਵੇਕ ਪ੍ਰਤੀ ਈਮਾਨਦਾਰ ਹੋਣਾ ਹੋਵੇਗਾ। ਕੈਮਰੇ ਦੇ ਪਿੱਛੇ ਲੋਕ ਹਨ, ਜੋ ਇਕ ਫ਼ਿਲਮ 'ਚ ਆਪਣੀ ਮਿਹਨਤ ਦੀ ਕਮਾਈ ਦੀ ਇਨਵੈਸਟਮੈਂਟ ਕਰਦੇ ਹਨ।''ਪਾਇਲ ਨੇ ਅੱਗੇ ਕਿਹਾ, ''ਮੈਂ ਉਥੇ ਗਈ ਸੀ ਕਿਉਂਕਿ ਸੋਹੇਲ ਮਕਲਾਈ ਜੀ ਸੰਗ੍ਰਾਮ ਦੇ ਦੋਸਤ ਹਨ। ਮੇਰੀ ਪੋਸਟ 'ਚ ਜਦੋਂ ਮੈਂ ਕਿਹਾ ਕਿ ਉਨ੍ਹਾਂ ਦੀ ਫ਼ਿਲਮ ਫਲਾਪ ਹੋਣੀ ਚਾਹੀਦੀ ਹੈ ਕਿਉਂਕਿ ਉਹ ਮੈਨੂੰ ਆਪਣੇ ਰਿਐਲਿਟੀ ਸ਼ੋਅ 'ਚ ਮੇਰੇ ਲਈ ਬਦਮਾਸ਼ ਸ਼ਬਦ ਦੀ ਵਰਤੋਂ ਕਰ ਰਹੀ ਸੀ। ਮੈਂ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਮੈਨੂੰ ਦੇਖ ਕੇ ਖ਼ੁਸ਼ ਨਹੀਂ ਸੀ।''

ਫ਼ਿਲਮ ਦੇ ਬਾਕਸ ਆਫਿਸ ਕਲੈਕਸ਼ਨ ਨੂੰ ਦੁਖੀ ਦੱਸਦਿਆਂ ਪਾਇਲ ਨੇ ਮੁਨਵਰ ਫਾਰੂਕੀ ਤੇ ਉਸ ਦੀ ਫੈਨ ਫਾਲੋਇੰਗ ਦਾ ਮਜ਼ਾਕ ਉਡਾਇਆn38894978216533714260264c845b268f59936b324ab0826d6c711be2565426ad556f5fddc044d4bbef967a.jpg