ਪ੍ਰਸ਼ੰਸਕ ਨੇ ਕਿਹਾ ਫ਼ਿਲਮ 'ਸਲਾਰ' ਦੇ ਬਾਰੇ 'ਚ ਕੋਈ ਕੋਈ ਅਪਡੇਟ ਨਹੀਂ ਦਿੱਤੀ ਤਾਂ ਮੈਂ ਆਪਣੀ ਜਾਨ ਦੇ ਦੇਵਾਂਗਾ।

in #bolliwood2 years ago

ਮੁੰਬਈ: ਸਾਊਥ ਸੁਪਰਸਟਾਰ ਪ੍ਰਭਾਸ ਦੀ ਤਗੜੀ ਫੈਨ ਫਲੋਇੰਗ ਹੈ। 'ਬਾਹੁਬਲੀ' ਫ਼ਿਲਮ ਹਿੱਟ ਹੋਣ ਤੋਂ ਬਾਅਦ ਪ੍ਰਭਾਸ ਦੀ ਫੈਨ ਫਲੋਇੰਗ 'ਚ ਕਾਫੀ ਵਾਧਾ ਦੇਖਣ ਨੂੰ ਮਿਲਿਆ ਹੈ। ਸਾਊਥ ਅਦਾਕਾਰਾਂ ਦੀ ਦੀਵਾਨਗੀ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਕੇ ਬੋਲਦੀ ਹੈ। ਹੁਣ ਪ੍ਰਵਾਸ ਦੇ ਇਕ ਪ੍ਰਸ਼ੰਸਕ ਨੇ ਜਾਨ ਦੇਣ ਦੀ ਧਮਕੀ ਦਿੱਤੀ ਹੈ।ਪ੍ਰਸ਼ੰਸਕ ਦਾ ਲਿਖਿਆ ਹੋਇਆ ਪੱਤਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕ ਨੇ ਧਮਕੀ ਪ੍ਰਵਾਸ ਦੀ ਆਉਣ ਵਾਲੀ ਫ਼ਿਲਮ 'ਸਲਾਰ' ਨੂੰ ਲੈ ਕੇ ਦਿੱਤੀ ਹੈ। ਪ੍ਰਸ਼ੰਸਕ ਨੇ ਕਿਹਾ ਜੇਕਰ ਫ਼ਿਲਮ 'ਸਲਾਰ' ਦੇ ਬਾਰੇ 'ਚ ਕੋਈ ਕੋਈ ਅਪਡੇਟ ਨਹੀਂ ਦਿੱਤੀ ਤਾਂ ਮੈਂ ਆਪਣੀ ਜਾਨ ਦੇ ਦੇਵਾਂਗਾ।ਪ੍ਰਸ਼ੰਸਕ ਨੇ ਪੱਤਰ 'ਚ ਲਿਖਿਆ 'ਮੈਂ ਪਹਿਲਾਂ ਹੀ ਦੁੱਖੀ ਅਤੇ ਨਿਰਾਸ਼ ਹਾਂ। ਕਿਉਂਕਿ ਇਸ ਤਰ੍ਹਾਂ 'ਸਾਹੋ' ਅਤੇ 'ਰਾਧੇ ਸ਼ਿਆਮ' ਪ੍ਰਭਾਸ ਦੀਆਂ ਪਹਿਲੀਆਂ ਫ਼ਿਲਮਾਂ ਨਾਲ ਵੀ ਹੋਇਆ ਹੈ। ਜੇਕਰ ਇਸ ਮਹੀਨੇ 'ਸਲਾਰ' ਦੀ ਝਲਕ ਨਾ ਦਿਖਾਈ ਗਈ ਤਾਂ ਮੈਂ ਜ਼ਰੂਰ ਖੁਦਕੁਸ਼ੀ ਕਰ ਲਵਾਂਗਾ। ਸਾਨੂੰ ਸਲਾਰ ਦੀ ਅੱਪਡੇਟ ਦੀ ਲੋੜ ਹੈ। ਨਿਰਦੇਸ਼ਕ ਪ੍ਰਸ਼ਾਂਤ ਨੀਲ ਨੇ ਕਿਹਾ ਸੀ ਕਿ ਉਹ ਜਲਦੀ ਹੀ ਸਲਾਰ ਬਾਰੇ ਅਪਡੇਟ ਦੇਣਗੇ। ਪਰ ਇਸ ਗੱਲ ਨੂੰ ਇਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ। ਅਜੇ ਤੱਕ ਕੋਈ ਅਪਡੇਟ ਨਹੀਂ ਦਿੱਤੀ ਗਈ ਹੈ। ਪ੍ਰਸ਼ੰਸਕ ਦੀ ਇਹ ਖੁਦਕੁਸ਼ੀ ਦੀ ਗੱਲ ਕਾਫੀ ਚਰਚਾ 'ਚ ਹੈ।ਦੱਸ ਦੇਈਏ 'ਸਲਾਰ' ਦੇ ਕਰੀਅਰ ਦੀ ਸਭ ਤੋਂ ਰੋਮਾਂਚਕ ਅਤੇ ਹਿੰਸਕ ਫ਼ਿਲਮ ਹੋਵੇਗੀ। ਫ਼ਿਲਮ ਦੇ ਪ੍ਰਭਾਸ ਦੇ ਨਾਲ ਸ਼ਰੂਤੀ ਹਾਸਨ ,ਪ੍ਰਿਥਵੀਰਾਜ ਸੁਕੁਮਾਰਨ, ਦਿਸ਼ਾ ਪਾਟਨੀ ਅਤੇ ਜਗਪਤੀ ਬਾਬੂ ਨਜ਼ਰ ਆਉਣਗੇ। ਫ਼ਿਲਮ ਨੂੰ ਪ੍ਰਸ਼ਾਂਤ ਨੀਲ ਨੇ ਲਿਖਿਆ ਹੈ। ਪ੍ਰਸ਼ੰਸਕ ਇਸ ਫ਼ਿਲਮ ਦਾ ਬੇਸਬਰੀ ਨਾਸ ਇੰਤਜ਼ਾਰ ਕਰ ਰਹੇ ਹਨ।n38687947816533777531709889d449591f998665fc6e412aedd8e0ae25eccdd4f14115abe8cebe07de24ab.jpg