ਡਰੱਗ ਓਵਰਡੋਜ਼ ਕਾਰਨ ਲੁਧਿਆਣਾ ਦਾ ਡੀਐੱਮਸੀ ਹਸਪਤਾਲ ਵਿਚ ਦਾਖਲ ਸੀ, ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ।

in #big2 years ago

ਡਰੱਗ ਓਵਰਡੋਜ਼ ਕਾਰਨ ਲੁਧਿਆਣਾ ਦਾ ਡੀਐੱਮਸੀ ਹਸਪਤਾਲ ਵਿਚ ਦਾਖਲ ਸੀ, ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ।ਘਟਨਾ ਤੋਂ ਬਾਅਦ ਜਲੰਧਰ ਰੂਰਲ ਪੁਲਿਸ ਹਰਕਤ ਵਿਚ ਆ ਗਈ ਹੈ। ਇਸ ਦੌਰਾਨ ਫਿਲੌਰ ਪੁਲਿਸ ਨੇ ਦੋ ਦੋਸ਼ੀ ਮੁਲਾਜ਼ਮਾਂ, ਹੈੱਡ ਕਾਂਸਟੇਬਲ ਸ਼ਕਤੀ ਕੁਮਾਰ ਤੇ ਵਾਟਰ ਕੈਰੀਅਰ ਜੈ ਰਾਮ, ਨੂੰ ਕਪੂਰਥਲਾ ਜੇਲ੍ਹ ਤੋਂ ਦੋ ਦਿਨਾਂ ਦੀ ਕਸਟਡੀ ਉੱਤੇ ਲਿਆ ਹੈ,ਜਿਨ੍ਹਾਂ ਉੱਤੇ ਅਕੈਡਮੀ ਵਿਚ ਡਰੱਗ ਸਪਲਾਈ ਕਰਨ ਦੇ ਦੋਸ਼ ਹਨ। ਇਸ ਤੋਂ ਪਹਿਲਾਂ ਪੁਲਿਸ ਨੂੰ ਕੋਰਟ ਤੋਂ ਉਨ੍ਹਾਂ ਦੀ ਰਿਮਾਂਡ ਨਹੀਂ ਮਿਲ ਸਕੀ ਸੀ। ਇਸ ਦੌਰਾਨ ਜਲੰਧਰ ਰੂਰਲ ਪੁਲਿਸ ਦੇ ਐੱਸ.ਐੱਸ.ਪੀ. ਸਵਰਨ ਸਿੰਘ ਨੇ ਕਿਹਾ ਕਿ ਸਾਨੂੰ ਦੋਹਾਂ ਦੀ ਕਸਟਡੀ ਮਿਲ ਗਈ ਹੈ, ਜਿਨ੍ਹਾਂ ਨੂੰ ਅਕੈਡਮੀ ਵਿਚ ਡਰੱਗ ਸਪਲਾਈ ਦੇ ਦੋਸ਼ਾਂ ਵਿਚ ਫੜਿਆ ਗਿਆ ਸੀ। ਹੁਣ ਅਸੀਂ ਦੋਹਾਂ ਤੋਂ ਪੁੱਛਗਿੱਛ ਕਰਕੇ ਇਸ ਪੂਰੀ ਸਮੱਸਿਆ ਦੀ ਜੜ੍ਹ ਤੱਕ ਪਹੁੰਚ ਸਕਾਂਗੇ ਤੇ ਇਸ ਨੂੰ ਖਤਮ ਕਰ ਸਕਾਂਗੇ।n38824503616531135849078c2a38ebd2bebb8cc05102fc2722c3133432621e850885ae30a191df0cf02d8c.jpg