ਪਿੰਡ ਬਾਉਪੁਰ ਜੱਟਾਂ ਵਿੱਚ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਕੀਤੀ ਨਾਅਰੇਬਾਜੀ

in #batala2 years ago

ਪਿੰਡ ਬਾਉਪੁਰ ਜੱਟਾਂ ਵਿਖੇ ਜੋਨ ਪ੍ਰਧਾਨ ਅਨੂਪ ਸਿੰਘ ਸੁਲਤਾਨੀ ਦੀ ਅਗਵਾਈ ਧਰਨਾ ਵਿਚ ਲਗਾਇਆ ਗਿਆ ਜਿਸ ਮੱਖ ਕਾਰਨ ਪ੍ਰਸਾਸਨ ਵੱਲੋ ਪਿੰਡ ਦੇ ਸਰਪੰਚ ਨਾਲ ਮਿਲ ਕੇ ਕੁਝ ਕਿਸਾਨਾਂ ਦੀ ਜਮੀਨ ਖੋਹੀ ਜਾ ਰਹੀ ਸੀ ਜਦਕਿ ਪਿੰਡ ਵਿੱਚ ਸਭ ਤੋ ਵੱਧ ਜਮੀਨ ਪਿੰਡ ਦੇ ਸਰਪੰਚ ਕੋਲ ਹੀ ਦੱਬੀ ਹੋਈ ਹੈ । ਡੀਡੀਪੀਉ ਵੱਲੋ ਪੱਖਪਾਤ ਕਰਕੇ ਕੁਝ ਪਰਿਵਾਰਾਂ ਕੋਲੋ ਜਮੀਨ ਖੋਹੀ ਗਈ , ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਨੂਪ ਸਿੰਘ ਸੁਲਤਾਨੀ ਵੱਲੋ ਦੱਸਿਆ ਗਿਆ ਕਿ ਇਸ ਜਮੀਨ ਦਾ ਸਿਵਲ ਕੋਰਟ ਵਿੱਚ ਕੇਸ ਚੱਲ ਰਿਹਾ ਹੈ ਜੋ ਕੋਰਟ ਦਾ ਫੈਸਲਾ ਹੋਵੇਗਾ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇ ਅਤੇ ਜੇਕਰ ਜਮੀਨ ਕਢਵਾਉਣੀ ਹੈ ਤੇ ਇਕ ਪਾਸੇ ਤੋਂ ਲੱਗ ਕੇ ਸਾਰੇ ਲੋਕਾਂ ਅਤੇ ਸਰਪੰਚ ਦੀ ਜਮੀਨ ਕਢਾਈ ਜਾਵੇ ਨਾਂ ਕਿ ਕਿਸੇ ਇਕ ਦੀ ਜਮੀਨ ਕੱਢੀ ਜਾਵੇ । ਪਰ ਫਿਰ ਵੀ ਪ੍ਰਸ਼ਾਸਨ ਨੇ ਜੋਰ ਜਬਰਦਸਤੀ ਜਮੀਨ ਦਾ ਦਖਲ ਦੇ ਦਿੱਤਾ ਅਤੇ ਵਿਰੋਧ ਕਰ ਰਹੇ ਕਿਸਾਨਾਂ ਨੂੰ ਜਬਰੀ ਗਿ੍ਫਤਾਰ ਕਰ ਲਿਆ ਗਿਆ ਅਤੇ ਦੇਰ ਰਾਤ ਛੱਡ ਵੀ ਦਿੱਤਾ ਪਰ ਫਿਰ ਅਬਾਦਕਾਰ ਕਿਸਾਨਾਂ ਅਤੇ ਜੋਨ ਪ੍ਰਧਾਨ ਅਨੂਪ ਸਿੰਘ ਸੁਲਤਾਨੀ ਉੱਤੇ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ । ਉਹਨਾਂ ਕਿਹਾ ਕਿ ਇਕ ਪਾਸੇ ਮੁੱਖ ਮੰਤਰੀ ਅਬਾਦਕਾਰ ਕਿਸਾਨਾਂ ਨੂੰ ਭਰੋਸਾ ਦੇ ਰਹੇ ਹਨ ਕਿ ਅਬਾਦਕਾਰ ਕਿਸਾਨਾਂ ਦੀ ਜਮੀਨ ਨਹੀ ਖੋਹੀ ਜਾਵੇਗੀ ਅਤੇ ਦੂਸਰੇ ਪਾਸੇ ਪਿੰਡ ਬਉਪੁਰ ਜੱਟਾਂ ਵਿਖੇ ਪ੍ਰਸ਼ਾਸਨ ਵੱਲੌ ਜਬਰੀ ਦਖਲ ਦਿੱਤਾ ਗਿਆ । ਜਦੋ ਆਬਾਦਕਾਰ ਕਿਸਾਨਾਂ ਨੇ ਵਿਰੋਧ ਕੀਤਾ ਤੇ ਉਹਨਾਂ ਉਪਰ ਪਰਚੇ ਦਰਜ ਕਰ ਦਿੱਤੇ ਗਏ । ਕਿਸਾਨਾਂ ਦੀ ਹਿਮਾਇਤ ਕਰਨ ਵਾਲੀ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਜਿਲਾ ਗੁਰਦਾਸਪੁਰ ਦੇ ਸੀਨੀਅਰ ਮੀਤ ਪ੍ਰਧਾਨ ਅਨੂਪ ਸਿੰਘ ਸੁਲਤਾਨੀ ਦੇ ਉੱਤੇ ਵੀ ਪਰਚਾ ਦਰਜ ਕਰ ਦਿੱਤਾ ਗਿਆ । ਇਹ ਸਰਕਾਰ ਦੀ ਦੋਗਲੀ ਨੀਤੀ ਹੈ । ਕਿਸਾਨ ਜਥੇਬੰਦੀ ਸਰਕਾਰ ਦੇ ਜਬਰ ਦਾ ਮੁਕਾਬਲਾ ਸਬਰ ਨਾਲ ਕਰੇਗੀ । ਜਿਸ ਦੇ ਰੋਸ ਵਜੋ ਅੱਜ ਨੂੰ ਪਿੰਡ ਬਉਪੁਰ ਜੱਟਾਂ ਵਿਖੇ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਅੱਲੜ ਪਿੰਡੀ , ਕੁਲਜੀਤ ਸਿੰਘ ਹਯਾਤ ਨਗਰ, ਜਤਿੰਦਰ ਸਿੰਘ ਵਰਿਆ , ਬੀਬੀ ਪਲਵਿੰਦਰ ਕੌਰ ਸਲਤਾਨੀ, ਕੁਲਦੀਪ ਕੌਰ, ਜਗੀਰ ਕੌਰ, ਪਰਮਜੀਤ ਕੌਰ, ਸਰਵਨ ਕੌਰ, ਦਲਜੀਤ ਕੌਰ, ਰਨਜੀਤ ਕੌਰ, ਦਲਬੀਰ ਸਿੰਘ ਠੁੰਢੀ,ਰਾਮ ਮੂਰਤੀ ਖਜਾਨਚੀ, ਗੁਰਪ੍ਰਰੀਤ ਸਿੰਘ ਕਾਲਾ ਨੰਗਲ, ਸੋਹਣ ਸਿੰਘ ਕਾਲਾ ਨੰਗਲ, ਚਰਨਜੀਤ ਸਿੰਘ ਪੀਰਾਂ ਬਾਗ., ਅਮਰੀਕ ਸਿੰਘ ਹਯਾਤ ਨਗਰ ,ਅਸਵਨੀ ਕੁਮਾਰ ਦੋਰਾਂਗਲਾ ਆਦਿ ਹਾਜ਼ਰ ਸਨ।22_05_2022-22grp_16_22052022_660-c-3_m.jpg