ਨਹਿਰੀ ਵਿਭਾਗ ਵੱਲੋਂ ਰਣੀਆ ਰਜਬਾਹੇ ਦੀ ਸਫ਼ਾਈ ਦਾ ਕੰਮ ਸ਼ੁਰੂ

in #batala2 years ago

ਅਪਰਬਾਰੀ ਦੁਆਬ ਨਹਿਰ ਵਿੱਚੋਂ ਨਿਕਲਦੇ ਰਣੀਆ ਰਜਬਾਹਾ ਜਿਸ ਵਿੱਚ ਉੱਗੀ ਜੰਗਲੀ ਬੂਟੀ ਤੇ ਘਾਹ ਫੂਸ ਕਾਰਨ ਜੰਗਲ ਦਾ ਰੂਪ ਧਾਰਿਆ ਹੋਇਆ ਸੀ ਦੀ ਨਹਿਰੀ ਵਿਭਾਗ ਵੱਲੋਂ ਸਫ਼ਾਈ ਜੰਗੀ ਪੱਧਰ ਤੇ ਸ਼ੁਰੂ ਕਰਵਾ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਨਹਿਰੀ ਵਿਭਾਗ ਦੇ ਐਸ ਡੀ ਓ ਸੰਜੀਵ ਕੁਮਾਰ ਨੇ ਦੱਸਿਆ ਕਿ ਨਹਿਰੀ ਵਿਭਾਗ ਵੱਲੋਂ ਝੋਨੇ ਦੀ ਲਵਾਈ ਦੇ ਮੱਦੇਨਜ਼ਰ ਇਸ ਖੇਤਰ ਵਿੱਚੋਂ ਲੰਘਦੀ ਅੱਪਰਬਾਰੀ ਦੁਆਬ ਨਹਿਰ ਦੇ ਰਾਣੀਆਂ ਰਜਬਾਹੇ ਅਧੀਨ ਆਉਂਦੇ ਪਿੰਡ ਬੱਲ, ਬਾਗੋਬਾਣੀ, ਸੁੱਖਾ ਰਾਜੂ ਪਿੰਡਾਂ ਤੋਂ ਮਗਨਰੇਗਾ ਤਹਿਤ ਸਫ਼ਾਈ ਕਰਨ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ । ਉਨਾਂ੍ਹ ਕਿਹਾ ਕਿ ਨਹਿਰੀ ਵਿਭਾਗ ਵੱਲੋਂ ਇਸ ਰਜਬਾਹੇ ਅਧੀਨ ਆਉਂਦੇ ਪਿੰਡ ਵਿਰਕ, ਅਠਵਾਲ, ਭੰਡਾਲ, ਨੰਨੋਹਾਰਨੀ, ਭੰਗਵਾਂ, ਖੁਸ਼ੀਪੁਰ, ਮਸਤਕੋਟ, ਲੁਕਮਾਨੀਆ ਆਦਿ ਪਿੰਡਾਂ ਨੂੰ ਨਹਿਰੀ ਪਾਣੀ ਆਖ਼ਰੀ ਟੇਲਾਂ ਤੱਕ ਪਹੁੰਚਾਉਣ ਦੇ ਮਨੋਰਥ ਨਾਲ ਮਨਰੇਗਾ ਕਾਮਿਆਂ ਤੋਂ ਰਜਬਾਹੇ ਤੇ ਮਾਈਨਰਾਂ ਦੀ ਸਫਾਈ ਜੰਗੀ ਪੱਧਰ ਤੇ ਕਰਵਾਈ ਜਾ ਰਹੀ ਹੈ ਅਤੇ ਝੋਨੇ ਦੀ ਲਵਾਈ ਤੋਂ ਪਹਿਲਾਂ ਰਜਬਾਹਿਆਂ ਅਤੇ ਮਾਈਨਰਾਂ ਦੀ ਸਫਾਈ ਨੂੰ ਮੁਕੰਮਲ ਕਰ ਲਿਆ ਜਾਵੇਗਾ । ਇਸ ਮੌਕੇ ਤੇ ਐੱਸਡੀਓ ਸੰਜੀਵ ਕੁਮਾਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਨਹਿਰੀ ਪਾਣੀ ਨਿਰਵਿਘਨ ਸ਼ਹਿਤ ਪ੍ਰਰਾਪਤ ਕਰਨ ਲਈ ਵਿਭਾਗ ਦਾ ਸਹਿਯੋਗ ਦੇਣ ਅਤੇ ਮਾਈਨਰਾਂ ਰਜਬਾਹਿਆਂ ਦੀ ਸਾਂਭ ਸੰਭਾਲ ਨੂੰ ਯਕੀਨੀ ਬਣਾਉਣ।22_05_2022-22grp_7_22052022_660-c-2_m.jpg