ਜ਼ਿਲ੍ਹਾ ਹੈਰੀਟੇਜ ਸੁਸਾਇਟੀ ਨੇ ਬਟਾਲਵੀਆਂ ਨੂੰ ਕਰਵਾਈ ਧਾਰਮਿਕ ਤੇ ਇਤਿਹਾਸਕ ਅਸਥਾਨਾਂ ਦੀ ਯਾਤਰਾ

in #batala2 years ago

ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਜ਼ਿਲੇ ਵਿੱਚ ਟੂਰਿਜ਼ਮ ਨੂੰ ਉਤਸ਼ਾਹਤ ਕਰਨ ਦੇ ਉਪਰਾਲੇ ਤਹਿਤ ਹਰ ਹਫਤੇ ਚਲਾਈ ਰਹੀ ਇੱਕ ਰੋਜ਼ਾ ਮੁਫ਼ਤ ਬੱਸ ਯਾਤਰਾ ਨੂੰ ਲਗਾਤਾਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜ਼ਿਲਾ ਹੈਰੀਟਜ ਸੁਸਾਇਟੀ ਗੁਰਦਾਸਪੁਰ ਵੱਲੋਂ ਅੱਜ ਬਟਾਲਾ ਤੋਂ 32ਵੀਂ ਮੁਫ਼ਤ ਬੱਸ ਯਾਤਰਾ ਰਵਾਨਾ ਕੀਤੀ ਗਈ। ਬਟਾਲਾ ਸਰਕਟ ਤਹਿਤ ਇਸ ਯਾਤਰਾ ਰਾਹੀਂ ਬਟਾਲਾ ਸ਼ਹਿਰ ਦੇ ਯਾਤਰੂਆਂ ਨੇ ਸਭ ਤੋਂ ਪਹਿਲਾਂ ਗੜੀ ਗੁਰਦਾਸ ਨੰਗਲ ਦੇ ਦਰਸ਼ਨ ਕੀਤੇ ਜਿਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ 8 ਮਹੀਨੇ ਦੇ ਘੇਰੇ ਬਾਅਦ ਗਿ੍ਰਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਯਾਤਰਾ ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ ਅਤੇ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ, ਕਾਹਨੂੰਵਾਨ ਛੰਭ ਵਿਖੇ ਪਹੁੰਚੀ। ਇਥੇ ਯਾਤਰੂਆਂ ਨੂੰ ਛੋਟੇ ਘੱਲੂਘਾਰੇ ਦੀ ਜਾਣਕਾਰੀ ਦੇਣ ਲਈ ਇੱਕ ਇਤਿਹਾਸਕ ਦਸਤਾਵੇਜੀ ਫਿਲਮ ਦਿਖਾਈ ਗਈ। ਯਾਤਰਾ ਦਾ ਅਗਲਾ ਪੜਾਅ ਸ੍ਰੀ ਹਰਗੋਬਿੰਦਪੁਰ ਵਿਖੇ ਹੋਇਆ ਜਿਥੇ ਯਾਤਰੂਆਂ ਨੇ ਛੇਵੇਂ ਪਾਤਸ਼ਾਹ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਬਣਵਾਈ ਗੁਰੂ ਕੀ ਮਸੀਤ ਦੇ ਦਰਸ਼ਨ ਕੀਤੇ। ਇਥੇ ਹੀ ਯਾਤਰੂਆਂ ਨੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਅਤੇ ਲਾਹੌਰੀ ਦਰਵਾਜ਼ੇ ਦੇ ਦਰਸ਼ਨ ਵੀ ਕੀਤੇ। ਯਾਤਰੂਆਂ ਨੇ ਯਾਤਰਾ ਦੌਰਾਨ ਪਿੰਡ ਕਿਸ਼ਨਕੋਟ ਵਿਖੇ ਰਾਧਾ ਕਿ੍ਰਸ਼ਨ ਮੰਦਰ, ਘੁਮਾਣ ਵਿਖੇ ਸ੍ਰੀ ਨਾਮਦੇਵ ਦਰਬਾਰ, ਮਸਾਣੀਆਂ ਵਿਖੇ ਹਜ਼ਰਤ ਬਦਰ ਸ਼ਾਹ ਦੀਵਾਨ ਦੀ ਮਜ਼ਾਰ ਅਤੇ ਸ੍ਰੀ ਅਚਲੇਸ਼ਵਰ ਧਾਮ ਅਤੇ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਦੇ ਦਰਸ਼ਨ ਵੀ ਕੀਤੇ। ਯਾਤਰਾ ਦੌਰਾਨ ਯਾਤਰੂਆਂ ਨੂੰ ਸਾਰੇ ਧਾਰਮਿਕ ਤੇ ਇਤਿਹਾਸਕ ਅਸਥਾਨਾਂ ਦੀ ਜਾਣਕਾਰੀ ਗਾਈਡ ਹਰਬਖਸ਼ ਸਿੰਘ ਅਤੇ ਹਰਪ੍ਰੀਤ ਸਿੰਘ ਵੱਲੋਂ ਦਿੱਤੀ ਗਈ ਅਤੇ ਨਾਲ ਹੀ ਛੋਟਾ ਘੱਲੂਘਾਰਾ ਦੇ ਇਤਿਹਾਸ ਬਾਰੇ ਕਿਤਾਬਚਾ ਵੀ ਵੰਡਿਆ ਗਿਆ। ਬਟਾਲਾ ਨਿਵਾਸੀ ਸੁਮਨ ਤੇ ਨੇਹਾ ਨੇ ਕਿਹਾ ਕਿ ਸਾਡਾ ਜ਼ਿਲਾ ਇਤਿਹਾਸਕ ਪੱਖ ਤੋਂ ਏਨਾਂ ਅਮੀਰ ਹੈ ਇਸਦਾ ਪਤਾ ਉਨ੍ਹਾਂ ਨੂੰ ਅੱਜ ਦੀ ਯਾਤਰਾ ਕਰਕੇ ਲੱਗਾ। ਉਨ੍ਹਾਂ ਕਿ ਅਸੀਂ ਅਕਸਰ ਹੀ ਦੂਰ ਦੁਰੇਡੇ ਘੁੰਮਣ ਲਈ ਜਾਂਦੇ ਹਨ ਪਰ ਜੋ ਸਾਡੇ ਆਸ-ਪਾਸ ਹੈ ਉਸ ਤੋਂ ਅਣਜਾਣ ਹੁੰਦੇ ਹਾਂ। ਉਨ੍ਹਾਂ ਕਿਹਾ ਕਿ ਸੱਚਮੁੱਚ ਹੀ ਅੱਜ ਦੀ ਇਹ ਯਾਤਰਾ ਬਹੁਤ ਕੁਝ ਨਵਾਂ ਸਿੱਖਣ ਵਾਲੀ ਤੇ ਅਨੰਦਦਾਇਕ ਸੀ। ਰਾਘਵ ਗੁਪਤਾ ਨੇ ਕਿਹਾ ਕਿ ਉਸ ਨੇ ਅੱਜ ਪਹਿਲੀ ਵਾਰ ਛੋਟਾ ਘੱਲੂਘਾਰਾ ਸਮਾਰਕ ਦੇ ਦਰਸ਼ਨ ਕੀਤੇ ਹਨ ਅਤੇ ਨਾਲ ਹੀ ਇਤਿਹਾਸ ਨੂੰ ਜਾਣਿਆ ਹੈ। ਅੰਮ੍ਰਿਤਪਾਲ ਕੌਰ ਅਤੇ ਮਨਜਿੰਦਰ ਕੌਰ ਨੇ ਅੱਜ ਇਸ ਯਾਤਰਾ ਰਾਹੀਂ ਉਨ੍ਹਾਂ ਨੇ ਆਪਣੀ ਅੱਖੀਂ ਇਤਿਹਾਸ ਨੂੰ ਦੇਖਿਆ ਹੈ। ਇਸ ਤੋਂ ਇਲਾਵਾ ਇਸ ਯਾਤਰਾ ਰਾਹੀਂ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਵੀ ਕਰਵਾਏ ਗਏ ਹਨ। ਯਾਤਰਾ ਕਰ ਰਹੀ ਸਿਮਰਨਜੀ01May02.jpgਤ ਕੌਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਇਹ ਉਪਰਾਲੇ ਬਹੁਤ ਵਧੀਆ ਹਨ ਅਤੇ ਇਸ ਨਾਲ ਸਾਡੀ ਨੌਜਵਾਨ ਪੀੜ੍ਹੀ ਅਤੇ ਆਪਣੇ ਵਿਰਸੇ ਨਾਲ ਜੁੜੇਗੀ।