ਟਰਾਈਡੈਂਟ ਗਰੁੱਪ ਦੇ ਕਲਚਰਲ ਨਾਇਟ 'ਚ ਗਾਇਕ ਜਸਬੀਰ ਜੱਸੀ ਨੇ ਝੂਮਣ ਲਾਏ ਦਰਸ਼ਕ

in #barnala2 years ago

ਬਰਨਾਲਾ,23 ਅਪ੍ਰੈਲ
IMG-20220423-WA0054.jpg
ਟਰਾਈਡੈਂਟ ਦੇ ਮਿਸ਼ਨ ਡੇ ਦੇ ਮੌਕੇ ਤੇ ਟਰਾਈਡੈਂਟ ਦੇ ਵਿਹੜੇ ਵਿੱਚ ਇੱਕ ਕਲਚਰਲ ਨਾਈਟ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪੰਜਾਬੀ ਪ੍ਰਸਿੱਧ ਕਲਾਕਾਰ ਜਸਬੀਰ ਜੱਸੀ ਨੇ ਆਪਣੇ ਗੀਤਾਂ ਨਾਲ ਹਜ਼ਾਰਾਂ ਦਰਸ਼ਕਾਂ ਨੂੰ ਝੂੰਮਣ ਲਾ ਦਿੱਤਾ।ਉਨ੍ਹਾਂ ਨੇ ਸਮਾਗਮ ਦੀ ਸ਼ੁਰੂਆਤ ਪ੍ਰਮਾਤਮਾ ਨੂੰ ਯਾਦ ਕਰਕੇ ਕੀਤੀ। ਇਸ ਤੋਂ ਮਗਰੋਂ ਪੰਜਾਬੀ ਗੀਤ ਇੱਕ ਕੁੜੀ ਕੁੜੀ ਜਹਿਰ ਦੀ ਪੁੜੀ ਸਾਹਮਣੇ ਰਹਿੰਦੀ ਏ, ਕੋਕਾ ਤੇਰਾ ਕੁਝ ਕੁਝ ਕਹਿੰਦਾ ਕੋਕਾ ਤੇ ਹਜ਼ਾਰਾਂ ਹੀ ਦਰਸ਼ਕ ਨੱਚਣ ਲੱਗ ਪਏ। ਸੈਂਕੜੇ ਹੀ ਦਰਸ਼ਕਾਂ ਨੇ ਉਨ੍ਹਾਂ ਨਾਲ ਸੈਲਫੀ ਵੀ ਕਰਵਾਈ।ਇਸ ਮੌਕੇ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮ ਸ੍ਰੀ ਰਜਿੰਦਰ ਗੁਪਤਾ ਨੇ ਹਜ਼ਾਰਾਂ ਹੀ ਟਰਾਈਡੈਂਟ ਗਰੁੱਪ ਦੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਅਾਂ ਕਿਹਾ ਕਿ
ਟਰਾਈਡੈਂਟ ਗਰੁੱਪ ਦਾ ਟੀਚਾ 50 ਹਜ਼ਾਰ ਪਰਿਵਾਰਾਂ ਨੂੰ ਸਿੱਧੇ ਅਸਿੱਧੇ ਰੂਪ ਵਿੱਚ ਆਪਣੇ ਨਾਲ ਜੋੜਨ ਦਾ ਹੈ। ਸ੍ਰੀ ਰਜਿੰਦਰ ਗੁਪਤਾ ਨੇ ਕਿਹਾ ਕਿ ਅੱਜ ਤੋਂ ਪੱਚੀ-ਤੀਹ ਸਾਲ ਪਹਿਲਾਂ ਬਰਨਾਲੇ ਦੀ ਧਰਤੀ ਤੇ ਛੋਟੇ ਜੇਹੇ ਪ੍ਰਜੈਕਟ ਨਾਲ ਅਸੀਂ ਸ਼ੁਰੂਆਤ ਕੀਤੀ ਸੀ ਪਰ ਬਰਨਾਲੇ ਦੀ ਧਰਤੀ ਨੇ ਸਾਨੂੰ ਵਰਦਾਨ ਦਿੱਤਾ ਅੱਜ ਟਰਾਈਡੈਂਟ ਗਰੁੱਪ ਭਾਰਤ ਦੇ ਵੱਡੇ ਗਰੁੱਪਾਂ ਵਿੱਚੋਂ ਗਿਣਿਆ ਜਾਂਦਾ ਹੈ। ਇਸ ਵੇਲੇ ਟਰਾਈਡੈਂਟ ਗਰੁੱਪ ਨਾਲ 27000 ਪਰਿਵਾਰ ਜੁੜੇ ਹੋਏ ਹਨ ਆਉਣ ਵਾਲੇ ਸਮੇਂ ਵਿਚ ਸਾਡਾ ਟੀਚਾ ਇਹ ਹੈ ਕਿ ਸਿਰਫ ਪੰਜਾਬ ਬਰਨਾਲਾ ਵਿੱਚ ਦਸ ਹਜ਼ਾਰ ਪਰਿਵਾਰਾਂ ਨੂੰ ਟਰਾਈਡੈਂਟ ਗਰੁੱਪ ਨਾਲ ਜੋੜਿਆ ਜਾਵੇ। ਉਨ੍ਹਾਂ ਕਿਹਾ ਮੈਨੂੰ ਤਾਂ ਸਭ ਕੁਝ ਬਰਨਾਲੇ ਦੀ ਧਰਤੀ ਨੇ ਹੀ ਦਿੱਤਾ ਹੈ ਜੇਕਰ ਪਦਮਸ਼੍ਰੀ ਮਿਲਿਆ ਉਹ ਵੀ ਬਰਨਾਲੇ ਦੀ ਧਰਤੀ ਕਾਰਨ ਟਰਾਈਡੈਂਟ ਗਰੁੱਪ ਦਾ ਨਾਮ ਪੂਰੇ ਵਿਸ਼ਵ ਵਿੱਚ ਹੈ ਉਹ ਵੀ ਬਰਨਾਲੇ ਦੀ ਧਰਤੀ ਕਾਰਨ ਇਸ ਲਈ ਬਰਨਾਲੇ ਦੀ ਧਰਤੀ ਨਾਲ ਮੇਰਾ ਵਿਸ਼ੇਸ਼ ਲਗਾਵ ਹੈ। ਇਸ ਮੌਕੇ ਅਰੋੜਵੰਸ਼ ਸਭਾ ਦੇ ਚੇਅਰਮੈਨ ਵਿਵੇਕ ਸਿੰਧਵਾਨੀ, ਸਨਾਤਨ ਧਰਮ ਸਭਾ ਦੇ ਜਰਨਲ ਸਕੱਤਰ ਸ਼ਿਵ ਸਿੰਗਲਾ, ਟਰਾਈਡੈਂਟ ਗਰੁੱਪ ਦੇ ਐਡਮਿਨ ਰੁਪਿੰਦਰ ਗੁਪਤਾ, ਪਵਨ ਸਿੰਗਲਾ ਤੋਂ ਇਲਾਵਾ ਹਜ਼ਾਰਾਂ ਹੀ ਇਲਾਕਾ ਨਿਵਾਸੀ ਹਾਜਰ ਸਨ।