ਵਿਸ਼ਵ ਮਲੇਰੀਆ ਦਿਵਸ ਪੇਟਿੰਗ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ

in #barnala2 years ago

Lakhvir Cheema. BarnalaPHOTO-2022-04-25-12-27-42.jpg

ਸਿਹਤ ਵਿਭਾਗ ਬਰਨਾਲਾ ਵੱਲੋਂ 18 ਅਪ੍ਰੈਲ ਤੋਂ 25 ਅਪ੍ਰੈਲ ਤੱਕ ਐਂਟੀ ਮਲੇਰੀਆ ਹਫਤੇ ਵੱਜੋ ਮਨਾਇਆ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਕਾਰਜਕਾਰੀ ਸਿਵਲ ਸਰਜਨ ਬਰਨਾਲਾ ਡਾ ਪ੍ਰਵੇਸ਼ ਕੁਮਾਰ ਦੀ ਪ੍ਰਧਾਨਗੀ ਅਧੀਨ ਹੋਈ ਇਸ ਵਰਕਸ਼ਾਪ ਵਿਚ ਸਿਹਤ ਵਿਭਾਗ ਦੇ ਸਾਰੇ ਜਿਲਾ ਪ੍ਰੋਗਰਾਮ ਅਫਸਰ, ਬਲਾਕਾਂ ਤੋਂਦਫਤਰ ਜ਼ਿਲ੍ਹਾ ਆਏ ਮਲਟੀਪਰਪਜ ਸਿਹਤ ਵਰਕਰ, ਵੱਖ ਵੱਖ ਸਕੂਲਾਂ ਵਿੱਚ ਕਰਵਾਏ ਪੇਟਿੰਗ ਮੁਕਾਬਲਿਆ ਦੇ ਜੇਤੂ ਵਿਿਦਆਰਥੀ ਸ਼ਾਮਿਲ ਸਨ।
ਸਿਵਲ ਸਰਜਨ ਬਰਨਾਲਾ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਸਿਹਤ ਵਿਭਾਗ ਬਰਨਾਲਾ ਵੱਲੋਂ ਸਾਰੇ ਜਿਲੇ ਵਿਚ ਇਸ ਵਿਸ਼ੇਸ਼ ਹਫਤੇ ਦੌਰਾਨ ਮਲੇਰੀਆ ਦੀ ਰੋਕਥਾਮ ਲਈ ਬਲਾਕ ਪੱਧਰੀ ਜਾਗਰੂਕਤਾ ਤੇ ਸਬ ਸੈਂਟਰਾਂ ਤੇ ਗਰੁੱਪ ਡਿਸਕਸ਼ਨਾਂ ਰਾਂਹੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤੇ ਇਹਨਾਂ ਵਰਕਸ਼ਾਪਾਂ ਵਿਚ ਲੈਕਚਰ,ਪੋਸਟਰ ਮੇਕਿੰਗ ਮੁਕਾਬਲੇ, ਫੋਕਸ ਗਰੁੱਪ ਡਿਸਕਸ਼ਨਾਂ ਕਰਵਾਈਆਂ ਗਈਆ ।
ਡਾ ਪ੍ਰਵੇਸ਼ ਕੁਮਾਰ ਨੇ ਕਿਹਾ ਕਿ ਮਲੇਰੀਆ ਦੀ ਰੋਕਥਾਮ ਸਾਡੀ ਸਭ ਦੀ ਜਿੰਮੇਵਾਰੀ ਹੈ ਤੇ ਇਸ ਲਈ ਹਰ ਇਕ ਨੂੰ ਆਪਣਾ ਆਲਾ ਦੁਆਲਾ ਸਾਫ ਰੱਖਕੇ ਇਸ ਸਿਹਤ ਵਿਭਾਗ ਵੱਲੋਂ ਚਲਾਈ ਇਸ ਮੁਹਿੰਮ ਵਿਚ ਆਪਣਾ ਯੋਗਦਾਨ ਪਾਇਆ ਜਾਣਾ ਚਾਹੀਦਾ ਹੈ ਤਾਂ ਜੋ ਇਸ ਮੁਹਿੰਮ ਦੇ ਸਾਰਥਕ ਨਤੀਜੇ ਨਿਕਲ ਸਕਣ।
ਡਾ ਮੁਨੀਸ਼ ਕੁਮਾਰ ਜਿਲਾ ਐਪੀਡੋਮੋਲੋਜਿਸਟ ਨੇ ਦੱਸਿਆ ਕਿ ਮਲੇਰੀਆ ਐਨਾਫਲੀਜ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਖੜੇ ਸਾਫ ਪਾਣੀ ਵਿਚ ਪੈਦਾ ਹੁੰਦੇ ਹਨ । ਇਹ ਮੱਛਰ ਰਾਤ ਤੇ ਤੜਕੇ ਵੇਲੇ ਕੱਟਦੇ ਹਨ।
ਕੁਲਦੀਪ ਸਿੰਘ ਮਾਨ ਜਿਲਾ ਮਾਸ ਮੀਡੀਆ ਅਫਸਰ ਨੇ ਦੱਸਿਆ ਕਿ ਮਲੇਰੀਆ ਤੋਂ ਬਚਾਅ ਲਈ ਘਰਾਂ ਦੇ ਆਲੇ ਦੁਆਲੇ ਛੋਟੇ ਟੋਇਆ ਵਿਚ ਪਾਣੀ ਨੂੰ ਇਕੱਠਾ ਨਾ ਹੋਣ ਦਿਓ ਤੇ ਇਹਨਾਂ ਨੂੰ ਮਿੱਟੀ ਨਾਲ ਭਰ ਦਿਓ।ਛੱਪੜਾਂ 'ਚ ਖੜੇ ਪਾਣੀ 'ਤੇ ਕਾਲੇ ਤੇਲ ਦਾ ਛਿੜਕਾਅ ਕਰੋ। ਕੱਪੜੇ ਅਜਿਹੇ ਪਹਿਨੋ ਕਿ ਸ਼ਰੀਰ ਪੂਰੀ ਤਰ੍ਹਾਂ ਢਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਨਾ ਕੱਟ ਸਕੇ।
ਗੁਰਮੇਲ ਸਿੰਘ ਢਿੱਲੋਂ ਹੈਲਥ ਸੁਪਰਵਾਇਜਰ ਨੇ ਕਿਹਾ ਕਿ ਰਾਤ ਨੂੰ ਸੌਣ ਵੇਲੇ ਮੱਛਰਦਾਣੀ , ਮੱਛਰ ਭਜਾਓਣ ਵਾਲੀਆ ਕਰੀਮਾਂ ਤੇ ਤੇਲ ਆਦਿ ਦੀ ਵਰਤੋ ਕਰਨੀ ਚਾਹੀਦੀ ਹੈ ਤੇ ਬੁਖਾਰ ਹੋਣ ਤੇ ਖੂਨ ਦੀ ਜਾਂਚ ਜਰੂਰ ਕਰਵਾਉਣੀ ਚਾਹੀਦੀ ਹੈ ।ਸਿਹਤ ਵਿਭਾਗ ਵੱਲੋਂ ਮਲੇਰੀਆ ਦੀ ਦਵਾਈ ਬਿਲਕੁਲ ਮੁਫਤ ਦਿੱਤੀ ਜਾਂਦੀ ਹੈ।
ਵਰਕਸ਼ਾਪ ਦੌਰਾਨ ਸਿਹਤ ਵਿਭਾਗ ਵੱਲੋਂ ਵੱਖ ਵੱਖ ਸਕੂਲਾਂ ਵਿੱਚ ਕਰਵਾਏ ਗਏ ਪੇਟਿੰਗ ਮੁਕਾਬਲੇ ਦੇ ਜੇਤੂ ਵਿਿਦਆਰਥੀਆਂ ਦਾ ਸਨਮਾਨ ਵਿਸ਼ੇਸ਼ ਤੌਰ 'ਤੇ ਕੀਤਾ ਗਿਆ।ਇਸ ਮੌਕੇ ਬਚਿੱਤਰ ਸਿੰਘ ਐਸ.ਐਲ.ਟੀ, ਗੁਰਪ੍ਰੀਤ ਸ਼ਹਿਣਾ, ਸੁਰਿੰਦਰ ਸਿੰਘ ਮਲਟੀਪਰਪਜ ਸਿਹਤ ਵਰਕਰ ਅਤੇ ਸਕੂਲੀ ਬੱਚੇ ਆਦਿ ਹਾਜਰ ਸਨ।