ਨਸ਼ਾ ਛੱਡਣ ਲਈ ਗੋਲੀ ਨਾ ਮਿਲਣ 'ਤੇ ਪੀੜਤਾਂ ਤੇ ਰੋਡ ਜਾਮ ਕਰਕੇ ਫੂਕਿਆ ਆਪ ਦਾ ਚੋਣ ਨਿਸ਼ਾਨ

in #barnala2 years ago

Lakhvir Cheema. Barnala

ਪਿਛਲੇ ਸਮੇਂ ਸਰਕਾਰ ਵੱਲੋਂ ਪੋਸਤ ਅਫੀਮ ਅਤੇ ਵੱਖ ਵੱਖ ਨਸ਼ੇ ਕਰਨ ਵਾਲੇ ਲੋਕਾਂ ਦੀ ਇਕ ਲਿਸਟ ਬਣਾ ਕੇ ਉਨ੍ਹਾਂ ਨੂੰ ਇਨ੍ਹਾਂ ਨਸ਼ਿਆਂ ਤੋਂ ਨਿਜਾਤ ਦਿਵਾਉਣ ਲਈ ਪੰਜਾਬ ਦੇ ਸਾਰੇ ਸਰਕਾਰੀ ਅਤੇ ਚੌਕ ਨੂੰ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਜਿਸ ਨਾਲ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਸਪਤਾਲਾਂ ਵਿੱਚ ਜੀਭ ਤੇ ਰੱਖਣ ਵਾਲੀ ਗੋਲੀ ਦਿੱਤੀ ਜਾ ਰਹੀ ਸੀ ਜਿਸ ਨਾਲ ਪੰਜਾਬ ਦੇ ਵੱਖ ਵੱਖ ਨਸ਼ੇ ਕਰਨ ਵਾਲੇ ਲੋਕਾਂ ਨੂੰ ਨਸ਼ਿਆਂ ਤੋਂ ਛੁਟਕਾਰਾ ਦਿਵਾਇਆ ਜਾ ਸਕੇ ਪਰ ਉਸ ਦੇ ਉਲਟ ਵੱਖ ਵੱਖ ਨਸ਼ੇ ਖਾਣ ਵਾਲੇ ਇਹ ਲੋਕ ਮੌਜੂਦਾ ਨਸ਼ੇ ਖਾ ਰਹੇ ਨਸ਼ਿਆਂ ਨੂੰ ਛੱਡ ਕੇ ਇਹ ਲੋਕ ਜੀਭ ਵਾਲੀ ਗੋਲੀ ਲਗਾਤਾਰ ਖਾਣ ਲੱਗ ਪਏ ਜਿਸ ਨਾਲ ਉਨ੍ਹਾਂ ਦੀ ਪੁਰਾਣਾ ਨਸ਼ਾ ਖਾਣ ਵਾਲੀ ਪੂਰਤੀ ਜਾਂ ਕਹਿ ਲਈਏ ਕਿ ਨਸ਼ੇ ਦੀ ਭਲ ਪੂਰੀ ਹੋਣ ਲੱਗ ਪਈ ਅਤੇ ਭਦੌੜ ਦੇ ਹਸਪਤਾਲ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਇਹ ਜੀਭ ਵਾਲੀਆਂ ਗੋਲੀਆਂ ਖਾਣ ਵਾਲੇ ਲੋਕ ਹੈਰਾਨ ਹੋ ਰਹੇ ਸਨ ਜਿਸ ਨੂੰ ਲੈ ਕੇ ਉਨ੍ਹਾਂ ਨੇ ਅੱਜ ਭਦੌੜ ਦੇ ਤਿੰਨਕੋਣੀ ਚੌੰਕ ਵਿਚ ਧਰਨਾ ਲਗਾ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਇਸ ਮੌਕੇ ਤੇ ਮੌਜੂਦ ਗੋਲੀਆਂ ਖਾਣ ਵਾਲੇ ਗੋਰਾ ਸਿੰਘ, ਜੀਤਾ ਗਿੱਲ ਅਤੇ ਬਲਜੀਤ ਸਿੰਘ ਨੇ ਦਸਿਆ ਕਿ ਭਦੌੜ ਵਿਖੇ ਜਿੰਨੇ ਵੀ ਲੋਕ ਗੋਲੀਆਂ ਖਾਂਦੇ ਹਨ ਉਹ ਸਾਰੇ ਹੀ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰਾਂ ਨੂੰ ਪਾਲ ਰਹੇ ਹਨ ਪਰ ਜਦੋਂ ਦੀ ਭਗਵੰਤ ਮਾਨ ਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਉਨ੍ਹਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਹਸਪਤਾਲ ਵਾਲਿਆਂ ਵੱਲੋਂ ਸਿਰਫ਼ ਉਨ੍ਹਾਂ ਨੂੰ ਇਕ ਦਿਨ ਦੀ ਹੀ ਗੋਲੀ ਦਿੱਤੀ ਜਾ ਰਹੀ ਹੈ ਜਦੋਂ ਕਿ ਉਹ ਸਵੇਰੇ ਛੇ ਵਜੇ ਤੋਂ ਆ ਕੇ ਗੋਲੀ ਲੈਣ ਲਈ ਲਾਈਨ ਵਿੱਚ ਆ ਕੇ ਲੱਗ ਜਾਂਦੇ ਹਨ ਅਤੇ ਉਨ੍ਹਾਂ ਨੂੰ ਅੱਧੀ ਦਿਹਾੜੀ ਲੰਘਾਉਣ ਤੋਂ ਬਾਅਦ ਹੀ ਸਿਰਫ ਇਕ ਗੋਲੀ ਹੀ ਦਿੱਤੀ ਜਾਂਦੀ ਹੈ ਜਿਸ ਕਾਰਨ ਉਹ ਕੋਈ ਹੋਰ ਵੀ ਦਿਹਾੜੀ ਵਗੈਰਾ ਨਹੀਂ ਕਰ ਸਕਦੇ ਅਤੇ ਉਨ੍ਹਾਂ ਨੂੰ ਆਰਥਕ ਤੌਰ ਤੇ ਕਮਜ਼ੋਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਵੀ ਉਨ੍ਹਾਂ ਨੂੰ ਗਾਲ੍ਹਾਂ ਕੱਢਦੇ ਹਨ ਕਿ ਤੁਸੀਂ ਸਾਰੀ ਦਿਹਾੜੀ ਹਸਪਤਾਲ ਵਿੱਚ ਹੀ ਲੰਘਾ ਆਉਂਦੇ ਹੋ ਜਿਸ ਕਾਰਨ ਉਨ੍ਹਾਂ ਨੂੰ ਆਪਣੇ ਪਰਿਵਾਰ ਪਾਲਣੇ ਔਖੇ ਹੋਏ ਪਏ ਹਨ ਅਤੇ ਉਹ ਆਪਣੇ ਪਰਿਵਾਰਾਂ ਸਮੇਤ ਭੁੱਖੇ ਮਰਨ ਲਈ ਮਜਬੂਰ ਹਨ ਉਨ੍ਹਾਂ ਕਿਹਾ ਕਿ ਹੁਣ ਪਿਛਲੇ ਤਿੰਨ ਦਿਨਾਂ ਤੋਂ ਉਨ੍ਹਾਂ ਨੂੰ ਬਿਲਕੁਲ ਵੀ ਦਵਾਈ ਨਹੀਂ ਮਿਲ ਰਹੀ ਜਿਸ ਕਾਰਨ ਉਨ੍ਹਾਂ ਨੇ ਆ ਕੇ ਇਹ ਤਿੰਨ ਕੋਣੀ ਚੌਕ ਵਿਚ ਧਰਨਾ ਲਗਾਇਆ ਹੈ ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਉਨ੍ਹਾਂ ਨੂੰ ਜੀਵਤ ਰੱਖਣ ਵਾਲੀ ਗੋਲੀ ਨਹੀਂ ਮਿਲੇਗੀ ਉਹ ਧਰਨਾ ਪ੍ਰਦਰਸ਼ਨ ਜਾਰੀ ਰੱਖਣਗੇ ।
IMG20220425102216.jpg