ਬਿਜਲੀ ਦੇ ਮਾੜੀ ਸਪਲਾਈ ਦੇ ਰੋਸ 'ਚ ਕਿਸਾਨਾਂ ਨੇ ਘੇਰਿਆ ਐਕਸੀਅਨ ਦਫ਼ਤਰ

in #barnala2 years ago

ਬਰਨਾਲਾ।

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵੱਲੋਂ ਘਰੇਲੂ ਅਤੇ ਖੇਤੀ ਸੈਕਟਰ ਲਈ ਮਾੜੀ ਬਿਜਲੀ ਸਪਲਾਈ ਦੇ ਰੋਸ ਵਜੋਂ ਜ਼ਿਲ੍ਹਾ ਬਰਨਾਲਾ ਦੇ ਪਾਵਰਕਾਮ ਦਫਤਰ ਦਾ ਘਿਰਾਓ ਕੀਤਾ ਗਿਆ। ਬਰਨਾਲਾ ਦੇ ਹਲਕੇ ਮਹਿਲ ਕਲਾਂ ਬਲਾਕ ਦੇ ਕਿਸਾਨਾਂ ਨੇ ਬਰਨਾਲਾ ਪਾਵਰਕਾਮ ਦਫ਼ਤਰ ਦਾ ਘਿਰਾਉ ਕਰਕੇ ਲਗਾਤਾਰ ਲੱਗ ਰਹੇ ਬਿਜਲੀ ਦੇ ਕੱਟਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਅਤੇ ਜੰਮਕੇ ਨਾਅਰੇਬਾਜੀ ਕੀਤੀ।

ਇਸ ਮੌਕੇ ਘਿਰਾਓ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਅਤੇ ਔਰਤਾਂ ਨੇ ਕਿਹਾ ਕਿ ਪਿਛਲੇ 7 ਦਿਨਾਂ ਤੋਂ ਬਿਜਲੀ ਕੱਟ ਲੱਗ ਰਿਹਾ ਹੈ। ਪੰਜਾਬ ਸਰਕਾਰ ਆਮ ਆਦਮੀ ਪਾਰਟੀ ਨਿਰਵਿਘਨ ਬਿਜਲੀ ਦੇਣ ਦਾ ਦਾਅਵਾ ਕਰਕੇ ਸੱਤਾ ਵਿੱਚ ਆਈ ਸੀ। ਲੇਕਿਨ ਉਹ ਇਸ ਮੁੱਦੇ ਉੱਤੇ ਫੇਲ ਹੋ ਚੁੱਕੀ ਹੈ। ਅੱਜ ਬਿਜਲੀ ਦੇ ਵੱਡੇ ਕੱਟਾਂ ਦੀ ਵਜ੍ਹਾ ਨਾਲ ਖੇਤੀਵਾੜ ਪ੍ਰਭਾਵਿਤ ਹੋ ਰਹੀ ਹੈ, ਉਥੇ ਹੀ ਆਮ ਜਨਜੀਵਨ ਵੀ ਅਸਤ - ਵਿਅਸਤ ਹੋ ਚੁੱਕਿਆ ਹੈ। ਉਹਨਾਂ ਚੇਤਾਵਨੀ ਵੀ ਦਿੱਤੀ ਕਿ ਜੇਕਰ ਬਿਜਲੀ ਕੱਟਾਂ ਦਾ ਜਲਦੀ ਹੱਲ ਨਾ ਕੀਤਾ ਗਿਆ ਅਤੇ ਨਿਰਵਿਘਨ 24 ਘੰਟੇ ਬਿਜਲੀ ਨਾ ਦਿੱਤੀ ਗਈ ਤਾਂ ਜ਼ਿਲ੍ਹਾ ਪੱਧਰ ਉੱਤੇ ਸੜਕਾਂ ਉੱਤੇ ਉਤਰ ਕੇ ਪ੍ਰਦਰਸ਼ਨ ਕੀਤੇ ਜਾਣਗੇ। ਉਥੇ ਇਸ ਸਬੰਧੀ ਬਿਜਲੀ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਗਗਨਦੀਪ ਸਿੰਘ ਨੇ ਦੱਸਿਆ ਕਿ ਜਲਦੀ ਹੀ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ। ਰੋਪੜ ਵਾਲਾ ਥਰਮਲ ਪਲਾਂਟ ਬੰਦ ਸੀ, ਜੋ ਅੱਜ ਸ਼ੁਰੂ ਹੋ ਗਿਆ ਹੈ।

FB_IMG_1651230887903.jpg