ਹਿੰਦੂਆਂ ਨੇ ਮੁਸਲਮਾਨਾਂ ਨੂੰ ਇਫਤਾਰ ਪਾਰਟੀ ਦੇ ਕੇ ਭਾਈਚਾਰਕ ਸਾਂਝ ਦਾ ਦਿੱਤਾ ਵੱਡਾ ਸੁਨੇਹਾ

in #barnala2 years ago

ਬਰਨਾਲਾ।

ਦੇਸ਼ ਭਰ ਵਿੱਚ ਜਿੱਥੇ ਦਿਨੋਂ ਦਿਨ ਧਾਰਮਿਕ ਕੱਟੜਤਾ ਦਾ ਫ਼ਿਰਕੂ ਮਾਹੌਲ ਪੈਦਾ ਕਰਕੇ ਲੋਕਾਂ ਵਿੱਚ ਵੰਡੀਆਂ ਪਾਈਆਂ ਜਾ ਰਹੀਆਂ ਹਨ, ਉਥੇ ਇਸ ਦੇ ਉਲਟ ਪਿੰਡ ਚੀਮਾ ਵਿਖੇ ਹਿੰਦੂਆਂ ਅਤੇ ਮੁਸਲਮਾਨਾਂ ਨੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦਾ ਸੁਨੇਹਾ ਦਿੱਤਾ ਹੈ। ਪਿੰਡ ਦੇ ਸ਼ਿਵ ਭਗਵਾਨ ਦੇ ਸ੍ਰੀ ਚੀਮੇਸਵਰ ਮੰਦਰ ਦੇ ਕਾਂਵੜ ਸੰਘ ਦੇ ਅਹੁਦੇਦਾਰਾਂ ਵਲੋਂ ਮੁਸਲਮਾਨ ਭਾਈਚਾਰੇ ਨੂੰ ਰੋਜ਼ਾ ਇਫ਼ਤਾਰ ਪਾਰਟੀ ਕੀਤੀ ਗਈ।
ਇਸ ਮੌਕੇ ਕਾਂਵੜ ਸੰਘ ਦੇ ਅਮਰ ਨਾਥ, ਦਰਸ਼ਨ ਕੁਮਾਰ, ਰਾਕੇਸ ਹੈਪੀ, ਨਛੱਤਰ ਰਾਮ ਅਤੇ ਬੂਟਾ ਰਾਮ ਨੇ ਕਿਹਾ ਕਿ ਇਹੋ ਜਿਹੀਆਂ ਇਫ਼ਤਾਰ ਪਾਰਟੀਆਂ ਹਿੰਦੂ, ਮੁਸਲਮਾਨ ਅਤੇ ਸਿੱਖ ਭਾਈਚਾਰੇ ਦੀ ਸਾਂਝ ਨੂੰ ਹੋਰ ਮਜ਼ਬੂਤ ਕਰਦੀਆਂ ਹਨ। ਪਿੰਡਾਂ ਵਿੱਚ ਪਹਿਲਾਂ ਹੀ ਸਾਰੇ ਧਰਮਾਂ ਅਤੇ ਫਿਰਕਿਆਂ ਦੇ ਲੋਕ ਰਲਮਿਲ ਕੇ ਹੀ ਰਹਿੰਦੇ ਹਨ, ਪ੍ਰੰਤੂ ਕੁੱਝ ਲੋਕ ਵਿਰੋਧੀ ਤਾਕਤਾਂ ਧਰਮਾਂ ਦੇ ਨਾਮ ਤੇ ਸਾਨੂੰ ਵੰਡਣ ਦੀ ਕੋਸ਼ਿਸ਼ ਕਰਦੀਆਂ ਹਨ, ਦੋ ਕਦੇ ਕਾਮਯਾਬ ਨਹੀਂ ਹੋ ਸਕਣਗੀਆਂ।
ਉਥੇ ਇਸ ਮੌਕੇ ਮੁਸਲਮਾਨ ਭਾਈਚਾਰੇ ਦੇ ਹਾਜੀ ਜਾਵੇਦ ਖ਼ਾਂ ਬਲੋਚ ਨੇ ਦੱਸਿਆ ਕਿ ਮੁਸਲਮਾਨ ਭਾਈਚਾਰੇ ਦੇ 26ਵੇਂ ਅਤੇ 27ਵੇਂ ਰੋਜ਼ੇ ਮੌਕੇ ਕਾਂਵੜ ਸੰਘ ਚੀਮਾ ਦੇ ਅਹੁਦੇਦਾਰਾਂ ਨੇ ਰਾਤ ਦੀ ਇਫ਼ਤਾਰ ਪਾਰਟੀ ਕੀਤੀ ਹੈ, ਜਿਸ ਲਈ ਅਸੀਂ ਹਿੰਦੂ ਭਾਈਚਾਰੇ ਦਾ ਧੰਨਵਾਦ ਕਰਦੇ ਹਾਂ। ਉਹਨਾਂ ਕਿਹਾ ਕਿ ਸਾਡੇ ਲੋਕਾਂ ਵਿੱਚ ਇਹ ਧਰਮਾਂ ਦੀ ਭਾਈਚਾਰਕ ਸਾਂਝ ਇਸੇ ਤਰ੍ਹਾਂ ਬਰਕਰਾਰ ਰਹਿਣੀ ਚਾਹੀਦੀ ਹੈ।

IMG_20220429_182721.jpg