ਤਕਨੀਸ਼ੀਅਨ ਰਛਪਾਲ ਸਿੰਘ ਨੂੰ ਵਿਭਾਗ ਵੱਲੋਂ ਦਿੱਤੀ ਨਿੱਘੀ ਵਿਦਾਇਗੀ

in #annual2 years ago

ਤਕਨੀਸ਼ੀਅਨ ਰਛਪਾਲ ਸਿੰਘ ਨੂੰ ਵਿਭਾਗ ਵੱਲੋਂ ਦਿੱਤੀ ਨਿੱਘੀ ਵਿਦਾਇਗੀIMG-20220501-WA0004.jpg
ਕਾਹਨੂੰਵਾਨ :
ਕਮਿਉਨਿਟੀ ਹੈਲਥ ਸੈਂਟਰ ਕਾਹਨੂੰਵਾਨ ਵਿਖ਼ੇ ਸ੍ਰੀ ਰਸ਼ਪਾਲ ਸਿੰਘ ਬਤੌਰ ਮਲੇਰੀਆ ਲੈਬਾਟਰੀ ਟਕਨੀਸ਼ਨ ਦੀ ਅਸਾਮੀ ਤੇ ਆਪਣੀ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਸਿਹਤ ਵਿਭਾਗ ਵਿੱਚ 33 ਸਾਲ 04 ਮਹੀਨੇ ਦੀ ਡਿਊਟੀ ਕਰਨ ਤੇ ਰਿਟਾਇਰ ਹੋਏ। ਉਹਨਾਂ ਦੀ ਇਹ ਰਿਟਾਇਰਮੈਂਟ ਪਾਰਟੀ ਕਮਿਉਨਿਟੀ ਹੈਲਥ ਸੈਂਟਰ ਵਿਖ਼ੇ ਸੀਨੀਅਰ ਮੈਡੀਕਲ਼ ਅਫ਼ਸਰ ਡਾ. ਕਰਨ ਕੁਮਾਰ ਸੈਣੀ ਦੀ ਰਹਿਨੁਮਾਈ ਵਿੱਚ ਹੋਈ। ਇਸ ਮੌਕੇ ਐਸ. ਐਮ.ਓ ਸਾਹਿਬ ਨੇ ਦੱਸਿਆ ਕਿ ਰਸ਼ਪਾਲ ਸਿੰਘ ਇੱਕ ਸਿਆਣੇ ਤੇ ਇਮਾਨਦਾਰ ਵਿਅਕਤੀ ਸਨ ਇਹਨਾਂ ਨੇ ਮਹਿਕਮੇ ਵਿੱਚ ਰਹਿ ਕੇ ਆਪਣੀ ਬਣਦੀ ਡਿਊਟੀ ਕੀਤੀ ਤੇ ਲੋਕਾਂ ਨੂੰ ਕਦੇ ਵੀ ਸਕਾਇਤ ਕਰਨ ਦਾ ਮੌਕਾ ਨਹੀਂ ਦਿੱਤਾ। ਅਜਿਹੇ ਵਿਅਕਤੀਆਂ ਦੀ ਮਹਿਕਮੇ ਨੂੰ ਸਦਾ ਲੋੜ ਰਹਿੰਦੀ ਹੈ I ਇਸ ਤੋਂ ਬਾਅਦ ਰਸ਼ਪਾਲ ਸਿੰਘ ਨੂੰ ਮੁਮੈਂਟੋ ਤੇ ਹੋਰ ਅਨੇਕਾਂ ਗਿਫ਼੍ਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਇਹਨਾਂ ਦੀ ਧਰਮਪਤਨੀ ਸ੍ਰੀਮਤੀ ਗੁਰਮੀਤ ਕੌਰ ਸਿਹਤ ਵਿਭਾਗ ਵਿੱਚਏ ਐੱਨ ਐੱਮ ਦੀ ਅਸਾਮੀ ਤੇ ਨੋਸ਼ਹਿਰਾਂ ਸਿੰਘ ਵਿਖ਼ੇ ਕੰਮ ਕਰ ਰਹੇ ਹਨ ਵੀ ਨਾਲ ਸਨ l ਇਹ ਰਿਟਾਰਮੈਂਟ ਪਾਰਟੀ ਦਾ ਸਾਰਾ ਪ੍ਰਬੰਧ ਸ਼੍ਰੀਮਤੀ ਆਸ਼ਾ ਰਾਣੀ ਰੇਡੀਓ ਗ੍ਰਾਫ਼ਰ ਨੇ ਕੀਤਾ l ਇਸ ਰਿਟਾਰਮੈਂਟ ਪਾਰਟੀ ਵਿੱਚ ਡਾ. ਮੰਨਤਜੋਤ ਸਿੰਘ,ਡਾ.ਨਵਕਿਰਨਜੋਤ ਕੌਰ, ਡਾ. ਅਜੈ, ਡਾ. ਰੀਤੂ ਬਾਲਾ, ਡਾ. ਪੂਰਨਿਮਾ, ਡਾ. ਭਗਵਾਨ ਦਾਸ, ਰਛਪਾਲ ਸਿੰਘ ਸਹਾ.ਮਲੇ. ਅਫ਼ਸਰ,ਦਲੀਪ ਰਾਜ HI ਮਹਿੰਦਰਪਾਲ HI, ਸ੍ਰੀਮਤੀ ਆਸ਼ਾ ਰਾਣੀ ਰੇਡੀਓ ਗ੍ਰਾਫ਼ਰ, ਗੁਰਪ੍ਰੀਤ ਫ਼ਰਮਾਸਿਸਟ, ਹਰਭਜਨ ਫਾਰਮਾਸਿਸਟ,, ਦੀਪਕ ਅਸਿਸਟੈਂਟ,ਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ I