ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸ਼ੁੱਕਰਵਾਰ ਨੂੰ ਪੰਜ ਕਰਮਚਾਰੀ ਸੇਵਾਮੁਕਤ ਹੋ ਗਏ

in #amritsar2 years ago

ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸ਼ੁੱਕਰਵਾਰ ਨੂੰ ਪੰਜ ਕਰਮਚਾਰੀ ਸੇਵਾਮੁਕਤ ਹੋ ਗਏIMG_20220430_104512.jpg। ਸੇਵਾਮੁਕਤ ਮੁਲਾਜਮਾਂ ਨੂੰ ਸਨਮਾਨਿਤ ਕਰਨ ਲਈ ਸਮਾਗਮ ਕਰਵਾਇਆ ਗਿਆ। ਸੇਵਾਮੁਕਤ ਹੋਣ ਵਾਲੇ ਮੁਲਾਜ਼ਮਾਂ ਵਿੱਚ ਵੀਸੀ ਦਫ਼ਤਰ ਦੇ ਸੁਪਰਡੈਂਟ ਰਾਜਕੁਮਾਰ, ਸਰਬਜੀਤ ਸਿੰਘ ਸੀਨੀਅਰ ਸਹਾਇਕ, ਗੁਪਤ ਸਾਖਾ ਹਰਜਿੰਦਰ ਸਿੰਘ, ਟੈਕਨੀਸੀਅਨ ਹਿਊਮਨ ਜੈਨੇਟਿਕਸ, ਸੁਰੱਖਿਆ ਸੁਪਰਵਾਈਜਰ ਬਲਵਿੰਦਰ ਸਿੰਘ ਅਤੇ ਸੁਰੱਖਿਆ ਗਾਰਡ ਸੁਖਚੈਨ ਸਿੰਘ ਸ਼ਾਮਲ ਹਨ। ਵਿਦਾਇਗੀ ਸਮਾਗਮ ਦੌਰਾਨ ਰਜਿਸਟਰਾਰ ਡਾ. ਕਰਨਜੀਤ ਸਿੰਘ ਕਾਹਲੋਂ, ਪ੍ਰੋ. ਇੰਚਾਰਜ ਡਾ: ਪਲਵਿੰਦਰ ਸਿੰਘ, ਨਾਨ ਟੀਚਿੰਗ ਇੰਪਲਾਈਜ ਐਸੋਸੀਏਸ਼ਨ ਦੀ ਪ੍ਰਧਾਨ ਹਰਵਿੰਦਰ ਕੌਰ, ਜਨਰਲ ਸਕੱਤਰ ਰਜਨੀਸ ਭਾਰਦਵਾਜ ਆਦਿ ਹਾਜ਼ਰ ਸਨ | ਇਸ ਦੌਰਾਨ ਸੇਵਾਮੁਕਤ ਮੁਲਾਜਮਾਂ ਨੂੰ ਯਾਦਗਾਰੀ ਚਿੰਨ੍ਹ ਵੀ ਭੇਟ ਕੀਤੇ ਗਏ। ਉਥੇ ਪ੍ਰੋ. ਇੰਚਾਰਜ ਡਾ: ਪਲਵਿੰਦਰ ਸਿੰਘ ਨੇ ਸੇਵਾਮੁਕਤ ਹੋਣ ਵਾਲੇ ਮੁਲਾਜਮਾਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਪ੍ਰਧਾਨ ਹਰਵਿੰਦਰ ਕੌਰ ਅਤੇ ਜਨਰਲ ਸਕੱਤਰ ਰਜਨੀਸ ਭਾਰਦਵਾਜ ਨੇ ਕਿਹਾ ਕਿ ਸੇਵਾਮੁਕਤ ਹੋ ਰਹੇ ਮੁਲਾਜ਼ਮ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਹਨ। ਉਹ ਜਿੰਦਗੀ ਵਿਚ ਜਦੋਂ ਵੀ ਲੋੜ ਹੋਵੇ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਅੰਮ੍ਰਿਤਸਰ ਪੱਛਮ

Sort:  

News