ਪਟਿਆਲਾ ਹਿੰਸਾ ਮਾਮਲਾ : ਜੱਥੇਦਾਰ ਨੇ ਸੱਦਿਆ ਪੰਥਕ ਇਕੱਠ

in #amritsar2 years ago (edited)

ਪਟਿਆਲਾ ਹਿੰਸਾ ਮਾਮਲਾ : ਜੱਥੇਦਾਰ ਨੇ ਸੱਦਿਆ ਪੰਥਕ ਇਕੱਠ

1651841133478.jpg

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ 6 ਮਈ ਨੂੰ ਪਟਿਆਲਾ ਮਾਮਲੇ ਵਿਚ ਪੰਥਕ ਇਕੱਠ ਸੱਦਿਆ ਹੈ। ਸ੍ਰੀ ਅਕਾਲ ਤਖਤ ਦੇ ਜਥੇਦਾਰ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਵੱਲੋਂ ਪੰਥਕ ਆਗੂਆਂ ਨੂੰ ਭੇਜੇਗੀ ਪੱਤ੍ਰਿਕਾ ਵਿਚ ਲਿਖਿਆ ਹੈ ਕਿ ਪਿਛਲੇ ਦਿਨੀਂ ਪਟਿਆਲੇ ਵਿਖੇ ਵਾਪਰੀ ਘਟਨਾ ਦੇ ਮੱਦੇ ਨਜਰ ਸਰਕਾਰ ਵੱਲੋਂ ਲੜਾਈ ਨੂੰ ਸਾਜਿਸੀ ਢੰਗ ਨਾਲ ਹਿੰਦੂ ਸਿੱਖ ਲੜਾਈ ਵਜੋਂ ਮੀਡੀਏ ਰਾਹੀਂ ਪੇਸ਼ ਕਰਨਾ, ਸਿੱਖ ਨੌਜਵਾਨਾਂ ਨੂੰ ਟਾਰਗੇਟ ਕਰਨਾ ਅਤੇ

ਇਨਾਂ ਦੇ ਪਰਿਵਾਰਾਂ ਨੂੰ ਗ੍ਰਿਫਤਾਰ ਕਰਨ ਦੀ ਘਟਨਾ ਕਾਰਨ ਸਰਕਾਰ ਵੱਲੋਂ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਵੋਟਾਂ ਦੇ ਧਰੁਵੀਕਰਨ ਦੀ ਰਾਜਨਿਤੀ ਕਰਨਾ ਜਾਹਿਰ ਹੁੰਦਾ ਹੈ। ਜੋ ਵਾਰ - ਵਾਰ ਅਜਿਹਾ ਹੁੰਦਾ ਰਿਹਾ ਤਾਂ ਸਤਵੇਂ - ਅੱਠਵੇਂ ਦਹਾਕੇ ਵਾਂਗ ਪੰਜਾਬ ਦੇ ਹਾਲਾਤ ਖਰਾਬ ਹੋਣ ਦਾ ਖਦਸ਼ਾ ਹੈ।

ਇਸ ਗੰਭੀਰ ਮੁੱਦੇ ' ਤੇ ਵਿਚਾਰ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ 6 ਮਈ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਚਿੰਤਨ ਬੈਠਕ ( ਮੀਟਿੰਗ ) ਰੱਖੀ ਹੈ ਮੀਟਿੰਗ ਵਿਚ ਸਮੇਂ ਸਿਰ ਪਹੁੰਚਣ ਦੀ ਕ੍ਰਿਪਾਲਤਾ ਕਰਨੀ | ਇੱਥੇ ਦੱਸਣਯੋਗ ਹੈ ਕਿ ਕੁਝ ਸਿੱਖ ਜਥੇਬੰਦੀਆਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਇਸ ਮਾਮਲੇ ਵਿੱਚ ਦਖਲ ਦੇਣ ਦੇ ਲਈ ਕਿਹਾ ਗਿਆ ਸੀ।