ਡੀਏਵੀ ਦੇ ਵਿਦਿਆਰਥੀ ਟੈਕ ਫੈਸਟ ਵਿੱਚ ਚਮਕੇ

in #amritsar2 years ago

ਡੀਏਵੀ ਦੇ ਵਿਦਿਆਰਥੀ ਟੈਕ ਫੈਸਟ ਵਿੱਚ ਚਮਕੇ

images (7).jpeg

ਖਾਲਸਾ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਵੱਲੋਂ ਟੈੱਕ ਫੈਸਟ ਦਾ ਆਯੋਜਨ ਕੀਤਾ ਗਿਆ| ਇਸ ਫੈਸਟ ਵਿੱਚ ਪੰਜਾਬ ਦੇ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਨੇ ਭਾਗ ਲਿਆ। ਜਦੋਂ ਕਿ ਹਾਥੀ ਗੇਟ ਸਥਿਤ ਡੀ. ਏ. ਵੀ ਕਾਲਜ ਦੇ ਕੰਪਿਊਟਰ ਵਿਭਾਗ ਦੇ ਵਿਦਿਆਰਥੀਆਂ ਨੇ ਵੀ ਇਸ ਫੈਸਟ ਵਿੱਚ ਭਾਗ ਲੈ ਕੇ ਸਾਨਦਾਰ ਪੁਜੀਸਨਾਂ ਹਾਸਲ ਕੀਤੀਆਂ ਹਨ।

ਕਾਲਜ ਦੇ ਪ੍ਰਿੰਸੀਪਲ ਡਾ: ਰਾਜੇਸ਼ ਕੁਮਾਰ ਨੇ ਦੱਸਿਆ ਕਿ ਕਾਲਜ ਦੀ ਟੀਮ ਨੇ ਵੱਖ-ਵੱਖ ਮੁਕਾਬਲਿਆਂ 'ਚ ਤਿੰਨ ਪਹਿਲਾ, ਚਾਰ ਦੂਜਾ ਅਤੇ ਇਕ ਤੀਜਾ ਸਥਾਨ ਹਾਸਲ ਕੀਤਾ ਹੈ, ਜਦਕਿ ਵੈਬ ਵਾਰ 'ਚ ਮਨਦੀਪ ਸਿੰਘ, ਪੋਸਟਰ ਮੇਕਿੰਗ 'ਚ ਤੀਸਾ ਅਤੇ ਆਈ. ਟੀ. ਚਾਰਟ 'ਚ ਜਸਮੀਤ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ|

ਕੋਡ ਵਾਰੀਅਰ ਵਿੱਚ ਗੁਰਪ੍ਰੀਤ, ਆਈ. ਟੀ ਚਾਰਟ ਵਿੱਚ ਹਰਪ੍ਰੀਤ ਕੌਰ, ਸਿਚੂਏਸਨ ਰਿਐਕਸ਼ਨ ਵਿੱਚ ਸੰਦੀਪ ਕੌਰ ਅਤੇ ਚਿੱਟ ਚੈਟ ਮੁਕਾਬਲੇ ਵਿੱਚ ਮਨਵੀਰ ਨੇ ਪਹਿਲਾ, ਯੁਵਰਾਜ ਨੇ ਤੀਜਾ ਸਥਾਨ ਹਾਸਲ ਕੀਤਾ।

ਲਕਸੈ ਕਪੂਰ, ਭਵਨੀਤ ਅਤੇ ਕਾਰਤਿਕ ਸਰਮਾ ਨੇ ਸਾਂਝੇ ਤੌਰ 'ਤੇ ਕੁਇਜ ਵਿੱਚ ਤੀਜਾ ਸਥਾਨ ਹਾਸਲ ਕੀਤਾ। ਵਿਦਿਆਰਥੀਆਂ ਦੇ ਕਾਲਜ ਪਹੁੰਚਣ 'ਤੇ ਪ੍ਰਿੰਸੀਪਲ ਡਾ. ਡਾ: ਰਾਜੇਸ ਕੁਮਾਰ ਅਤੇ ਵਿਭਾਗ ਦੇ ਮੁਖੀ ਪ੍ਰੋ: ਵਿਕਰਮ ਸ਼ਰਮਾ ਨੇ ਜੇਤੂ ਟੀਮ ਦਾ ਸਵਾਗਤ ਕੀਤਾ |

ਇਸ ਮੌਕੇ ਪ੍ਰੋ. ਸੰਦੀਪ ਕੁਮਾਰ, ਪ੍ਰੋ. ਪ੍ਰੀਤੀ ਕਾਮਰਾ, ਪ੍ਰੋ. ਨੈਨਾ ਹਾਂਡਾ, ਪ੍ਰੋ. ਨਿਧੀ ਕੌਂਸਲ, ਪ੍ਰੋ. ਬਲਜੀਦਰ ਸਿੰਘ, ਬਿਕਰਮ ਸਿੰਘ ਆਦਿ ਹਾਜਰ ਸਨ|