(ਸੀ.ਕੇ.ਡੀ) ਦੇ ਪ੍ਰਧਾਨ ਦੀ ਚੋਣ ਲਈ ਤਿਆਰੀਆਂ ਮੁਕੰਮਲ

in #amritsar2 years ago (edited)

(ਸੀ.ਕੇ.ਡੀ) ਦੇ ਪ੍ਰਧਾਨ ਦੀ ਚੋਣ ਲਈ ਤਿਆਰੀਆਂ ਮੁਕੰਮਲ

pixeleap_1651831512585.JPEG

ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਲਈ 8 ਮਈ ਨੂੰ ਹੋਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਚੀਫ ਖਾਲਸਾ ਦੀਵਾਨ ਨੇ ਮੁਕੰਮਲ ਕਰ ਲਈਆਂ ਹਨ। ਇਸ ਦੇ ਲਈ ਦੀਵਾਨ ਦੇ ਵੱਖ-ਵੱਖ ਅਦਾਰਿਆਂ ਵਿੱਚ ਕੰਮ ਕਰਦੇ ਮੁਲਾਜਮਾਂ ਦੀ ਚੋਣਾਂ ਵਿੱਚ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ

ਚੋਣ ਪ੍ਰਕਿਰਿਆ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਦੀਵਾਨ ਦੇ ਅਹੁਦੇਦਾਰਾਂ ਦੀ ਮੀਟਿੰਗ ਵੀ ਬੁਲਾਈ ਗਈ। ਇਸ ਦੌਰਾਨ ਚੋਣ ਅਧਿਕਾਰੀਆਂ ਨੇ ਚੋਣ ਡਿਊਟੀ 'ਤੇ ਲੱਗੇ ਕਰਮਚਾਰੀਆਂ ਨੂੰ ਜਰੂਰੀ ਹਦਾਇਤਾਂ ਵੀ ਦਿੱਤੀਆਂ ਅਤੇ ਚੋਣ ਅਮਲੇ ਵਜੋਂ ਉਨ੍ਹਾਂ ਦੇ ਸਨਾਖਤੀ ਕਾਰਡ ਵੀ ਮੁਹੱਈਆ ਕਰਵਾਏ

ਚੋਣ ਅਧਿਕਾਰੀ ਨਰਿੰਦਰ ਸਿੰਘ ਖੁਰਾਣਾ ਅਤੇ ਹਰਜੀਤ ਸਿੰਘ ਤਰਨਤਾਰਨ ਨੇ ਦੱਸਿਆ ਕਿ ਸੀਕੇਡੀ ਦੇ ਪ੍ਰਧਾਨ ਦੇ ਅਹੁਦੇ ਲਈ ਚੋਣ 8 ਮਈ ਨੂੰ ਦੀਵਾਨ ਦੇ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਵਿਖੇ ਗੁਪਤ ਬੈਲਟ ਪੇਪਰ ਰਾਹੀਂ ਕਰਵਾਈ ਜਾਵੇਗੀ।

ਵੋਟਿੰਗ ਸਵੇਰੇ 8 ਵਜੇ ਤੋਂ ਸ਼ਾਮ 4: 30 ਵਜੇ ਤੱਕ ਜਾਰੀ ਰਹੇਗੀ।

ਉਸੇ ਦਿਨ ਦੇਰ ਸ਼ਾਮ ਤੱਕ ਨਤੀਜੇ ਐਲਾਨ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਬਜੁਰਗਾਂ ਅਤੇ ਬਿਮਾਰ ਵੋਟਰ ਮੈਂਬਰਾਂ ਦੀ ਸਹੂਲਤ ਲਈ ਵ੍ਹੀਲ ਚੇਅਰ ਅਤੇ ਫਸਟ ਏਡ ਅਤੇ ਮੈਡੀਕਲ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।

ਬਾਹਰਲੇ ਸ਼ਹਿਰਾਂ ਤੋਂ ਆਉਣ ਵਾਲੇ ਵੋਟਰਾਂ ਨੂੰ ਪਹਿਲ ਦੇ ਆਧਾਰ 'ਤੇ ਵੋਟ ਪਾਉਣ ਦੀ ਸਹੂਲਤ ਦਿੱਤੀ ਜਾਵੇਗੀ।