ਬਿਜਲੀ ਸਮੱਸਿਆ ਨੂੰ ਲੈ ਕੇ ਲੋਕਾਂ ਨੇ ਕੀਤਾ ਪ੍ਰਦਰਸ਼ਨ
ਛੇਹਰਟਾ ਦੇ ਖੰਡਵਾਲਾ ਇਲਾਕੇ ਦੀ ਵਾਰਡ ਨੰਬਰ 78 ਜੰਡ ਪੀਤ ਕਲੋਨੀ ਦੇ ਲੋਕਾਂ ਨੇ ਪਾਵਰਕਾਮ ਖਿਲਾਫ ਪ੍ਰਦਰਸ਼ਨ ਕੀਤਾ। ਇਲਾਕਾ ਵਾਸੀ ਪਿਛਲੇ ਦੋ ਹਫ਼ਤਿਆਂ ਤੋਂ ਬਿਜਲੀ ਦੀ ਨਿੱਤ ਹੋ ਰਹੀ ਸਪਲਾਈ ਤੋਂ ਪ੍ਰੇਸ਼ਾਨ ਹਨ।
ਧਰਨਾਕਾਰੀ ਇਲਾਕਾ ਨਿਵਾਸੀਆਂ ਅਮਰਜੀਤ ਕੌਰ, ਰੇਣੂ ਬਾਲਾ, ਦੀਪਾ ਕੁਮਾਰੀ, ਸੀਮਾ, ਤਾਮਾ ਕੁਮਾਰੀ, ਕੁਲਵੰਤ ਕੌਰ, ਰਣਜੀਤ ਕੌਰ, ਪਵਨ ਕੁਮਾਰੀ, ਰੁਪਿੰਦਰ ਕੌਰ, ਸੁਖਬੀਰ ਕੌਰ ਨੇ ਦੱਸਿਆ ਕਿ ਜੰਡ ਪੀਤ ਕਲੋਨੀ ਵਿੱਚ 12 ਦਿਨਾਂ ਤੋਂ ਬਿਜਲੀ ਗੁੱਲ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ। ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਘਰਾਂ ਵਿੱਚ ਪਾਣੀ ਨਹੀਂ ਆ ਰਿਹਾ ਅਤੇ ਗਰਮੀ ਕਾਰਨ ਬੱਚਿਆਂ ਦਾ ਬੁਰਾ ਹਾਲ ਹੋ ਰਿਹਾ ਹੈ।
ਇਸ ਸਬੰਧੀ ਅਸੀਂ ਕਈ ਵਾਰ ਐਸ. ਡੀ. ਓ ਅਤੇ ਜੇ. ਈ ਨੂੰ ਦੱਸਿਆ ਪਰ ਕੋਈ ਹੱਲ ਨਹੀਂ ਹੋਇਆ। ਜੇਕਰ ਇਸ ਦਾ ਕੋਈ ਹੱਲ ਨਾ ਕੱਢਿਆ ਗਿਆ ਤਾਂ ਅਸੀਂ ਧਰਨਾ ਦੇਣ ਲਈ ਮਜਬੂਰ ਹੋ ਗਏ। ਜੇਕਰ ਆਉਣ ਵਾਲੇ ਸਮੇਂ ਵਿੱਚ ਵੀ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਲੋਕਾਂ ਨੂੰ ਖੰਡਵਾਲਾ ਜੀ. ਟੀ ਰੋਡ ਬੰਦ ਕਰਨਾ ਪਵੇਗਾ। ਐਸ. ਡੀ. ਓ ਧਰਮਿੰਦਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਥਾਣਾ ਛੇਹਰਟਾ ਦੇ ਐਸ. ਐਚ. ਓ ਗੁਰਵਿੰਦਰ ਸਿੰਘ ਨੇ ਜਲਦੀ ਹੀ ਇਸ ਦਾ ਹੱਲ ਕਰਨ ਦਾ ਭਰੋਸਾ ਦਿੱਤਾ।