ਪ੍ਰੈੱਸ ਸਵਤੰਤਰ ਦਿਵਸ ਜੰਡਿਆਲਾ ਗੁਰੂ ਵਿੱਖੇ ਮਨਾਇਆ ਗਿਆ

in #amritsar2 years ago (edited)

Screenshot_20220507-134922.jpg

ਪ੍ਰੈੱਸ ਸਵਤੰਤਰ ਦਿਵਸ ਜੰਡਿਆਲਾ ਗੁਰੂ ਵਿੱਖੇ ਮਨਾਇਆ ਗਿਆ

Screenshot_20220507-134934.jpg

ਪ੍ਰੈੱਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੀ ਅੱਜ ਅਹਿਮ ਮੀਟਿੰਗ ਜੰਡਿਆਲਾ ਗੁਰੂ ਦੀ ਹਵੇਲੀ ਵਿਖੇ ਪ੍ਰਧਾਨ ਰਾਮ ਸਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਜੰਡਿਆਲਾ ਗੁਰੂ ਦੇ ਉਪ ਪੁਲਸ ਕਪਤਾਨ ਸੁਖਵਿੰਦਰ ਪਾਲ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ਇਸ ਮੀਟਿੰਗ ਵਿੱਚ ਪਹੁੰਚੇ ਅਤੇ ਜੰਡਿਆਲਾ ਗੁਰੂ ਤੋਂ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਗਗਨਦੀਪ ਸਿੰਘ ਨੇ ਵਿਸ਼ੇਸ਼ ਮਹਿਮਾਨ ਤੌਰ ਤੇ ਸਿਰਕਤ ਕੀਤੀ।

ਇਸ ਅਹਿਮ ਮੀਟਿੰਗ ਵਿੱਚ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਸੰਜੀਵ ਪੁੰਜ ਨੇ ਉਚੇਚੇ ਤੌਰ ਤੇ ਸਿਰਕਤ ਕੀਤੀ।ਇਸ ਮੀਟਿੰਗ ਵਿੱਚ ਕੇਕ ਕੱਟ ਕੇ ਪ੍ਰੈੱਸ ਦਾ ਸਵਤੰਤਰ ਦਿਵਸ ਮਨਾਇਆ ਗਿਆ।ਇਸ ਮੌਕੇ ਜੰਡਿਆਲਾ ਗੁਰੂ ਦੇ ਡੀਐਸਪੀ ਸੁਖਵਿੰਦਰਪਾਲ ਸਿੰਘ ਨੇ ਪ੍ਰੈੱਸ ਸੁਤੰਤਰਤਾ ਮੌਕੇ ਸਮੂਹ ਪੱਤਰਕਾਰਾਂ ਨੂੰ ਵਧਾਈ ਦਿੱਤੀ ਅਤੇ ਆਪਣੇ ਆਪ ਨੂੰ ਬਹੁਤ ਵਡਭਾਗਾ ਸਮਝਦਾ ਹਾਂ ਕਿ ਮੈਂ ਅੱਜ ਪੱਤਰਕਾਰਾਂ ਦੀ ਮੀਟਿੰਗ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਿਰਕਤ ਕਰਦੇ ਹੋਏ ਕਲਮਾ ਦੇ ਧਨੀ ਵਿਚਕਾਰ ਬੈਠ ਕੇ ਅੱਜ ਸੁਨਹਿਰੀ ਪਲਾਂ ਵਿੱਚ ਯਾਦਗਾਰੀ ਦਿਨ ਬਣ ਗਿਅਾ ਹੈ ਇਸ ਦਿਨ ਨੂੰ ਹਮੇਸ਼ਾਂ ਹੀ ਮੈਂ ਆਪਣੀ ਜਿੰਦਗੀ ਵਿੱਚ ਯਾਦ ਰੱਖਾਂਗਾ |

ਇਸ ਮੌਕੇ ਤੇ ਭਾਰਤੀ ਜਨਤਾ ਪਾਰਟੀ ਜੰਡਿਆਲਾ ਗੁਰੂ ਦੇ ਹਲਕਾ ਇੰਚਾਰਜ ਐਡਵੋਕੇਟ ਗਗਨਦੀਪ ਸਿੰਘ ਨੇ ਆਪਣੇ ਸੰਬੋਧਨ ਵਿਚ ਪ੍ਰਧਾਨ ਰਾਮ ਸਰਨਜੀਤ ਸਿੰਘ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮੈਂ ਉਨ੍ਹਾਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਪ੍ਰੈਸ ਸਵਤੰਤਰ ਦਿਵਸ ਮੌਕੇ ਪੁਲਸ, ਪ੍ਰੈਸ ਅਤੇ ਪੁਲੀਟੀਕਲ ਵਰਗ ਨੂੰ ਇੱਕ ਪਲੇਟ ਫਾਰਮ ਤੇ ਇਕੱਠਾ ਕਰਕੇ ਅਹਿਮ ਮੀਟਿੰਗ ਰਾਹੀਂ ਇਹ ਇੱਕ ਦੂਸਰੇ ਨਾਲ ਕੀਮਤੀ ਸੁਝਾਅ ਸਾਂਝੇ ਕੀਤੇ ਇਸ ਮੌਕੇ ਪਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਸੰਜੀਵ ਪੁੰਜ ਨੇ ਆਪਣੇ ਸੰਬੋਧਨ ਵਿਚ ਸਮੂਹ ਪੱਤਰਕਾਰਾਂ ਵੀਰਾਂ ਨੂੰ ਇੱਕ ਪਲੇਟ ਫਾਰਮ ਤੇ ਹੋ ਕੇ ਚੰਗੇ ਸਮਾਜ ਦੀ ਸਿਰਜਣਾ ਕਰਨ ਵਿੱਚ ਯੋਗਦਾਨ ਪਾਈਏ |

ਅਖੀਰ ਵਿਚ ਪਰਧਾਨ ਰਾਮ ਸਰਨਜੀਤ ਸਿੰਘ ਨੇ ਆਏ ਹੋਏ ਮੁੱਖ ਮਹਿਮਾਨ ਡੀ ਐੱਸ ਪੀ ਜੰਡਿਆਲਾ ਗੁਰੂ, ਵਿਸ਼ੇਸ਼ ਮਹਿਮਾਨ ਐਡਵੋਕੇਟ ਗਗਨਦੀਪ ਸਿੰਘ, ਰਾਸ਼ਟਰੀ ਪ੍ਰਧਾਨ ਸੰਜੀਵ ਪੁੰਜ, ਹਰਪ੍ਰੀਤ ਸਿੰਘ ਵਿਰਕ ਐਸ ਐਚ ਓ ਜੰਡਿਆਲਾ ਗੁਰੂ ਨੂੰ ਸਿਰੋਪਾਉ ਪਾਕੇ ਸਨਮਾਨਤ ਕੀਤਾ ਅੲੇ ਹੋੲੇ ਸਮੂਹ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦਿਅਾਂ ਕਿਹਾ ਕਿ ਜਿਨ੍ਹਾਂ ਨੇ ਅੱਜ ਪ੍ਰੈਸ ਸੁਤੰਤਰਤਾ ਮੌਕੇ ਪਹੁੰਚ ਕੇ ੲਿਸ ਖੁਸ਼ੀ ਨੂੰ ਰਲ ਮਿਲ ਕੇ ਸਾਂਝੀ ਕੀਤੀ।