ਹਲਕਾ ਮਜੀਠਾ ਦੇ ਸਰਬ ਪੱਖੀ ਵਿਕਾਸ ਲਈ ਹਰ ਸੰਭਵ ਕੋਸਿਸ ਕਰਨਗੇ:

in #amritsar2 years ago (edited)

ਹਲਕਾ ਮਜੀਠਾ ਦੇ ਸਰਬ ਪੱਖੀ ਵਿਕਾਸ ਲਈ ਹਰ ਸੰਭਵ ਕੋਸਿਸ ਕਰਨਗੇ:

Screenshot_20220506-110459.jpg

ਲਾਲੀ ਮਜੀਠੀਆ ਹਲਕਾ ਮਜੀਠਾ ਦੇ ਸਰਬਪੱਖੀ ਵਿਕਾਸ ਲਈ ਹਰ ਸੰਭਵ ਕੋਸਿਸ ਕਰਨਗੇ: ਲਾਲੀ ਮਜੀਠੀਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਸਮੱਸਿਆਵਾਂ ਤੋਂ ਕੱਢ ਕੇ ਸਹੂਲਤਾਂ ਦੇਣ ਦਾ ਆਏ ਦਿਨ ਜਿਹੜੇ ਐਲਾਨ ਕੀਤੇ ਜਾ ਰਹੇ ਹਨ, ਉਹਨਾਂ ਤੇ ਅਮਲ ਹੋਣਾ ਸੁਰੂ ਹੋ ਗਿਆ ਹੈ, ਅਤੇ ਵੱਡੀ ਗਿਣਤੀ 'ਚ ਸੂਬੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਰਾਹਤ ਮਹਿਸੂਸ ਕਰ ਰਹੇ ਹਨ,

ਜਿਸ ਲਈ ਪੰਜਾਬ ਸਰਕਾਰ ਸਾਰੇ ਹਲਕਿਆਂ ਨੂੰ ਸਹੂਲਤਾਂ ਨਾਲ ਨਿਵਾਜ ਰਹੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮਜੀਠਾ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਵੱਲੋਂ 25 ਲੱਖ ਦੀ ਲਾਗਤ ਨਾਲ ਕੋਟ ਹਿਰਦੇ ਰਾਮ ਤੋਂ ਰਾਮ ਦਿਵਾਲੀ ਹਿੰਦੂਆਂ ਦੀ ਲਿੰਕ ਸੜਕ ਦਾ ਉਦਘਾਟਨ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਉਦੇਸ਼ ਘਰ ਘਰ ਸਹੂਲਤ ਪਹੁੰਚਾਉਣਾ ਹੈ,

ਕਿਉਂਕਿ ਪਿਛਲੇ ਸਮੇਂ ਰਵਾਇਤੀ ਪਾਰਟੀਆਂ ਲੋਕਾਂ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰੀਆਂ ਪਰ ਹੁਣ ਪੰਜਾਬ ਦਾ ਹਰ ਨਾਗਰਿਕ ਸਰਕਾਰ ਦੀ ਕਾਰਗੁਜਾਰੀ ਤੋਂ ਸੰਤੁਸ਼ਟ ਹੈ।