ਅੰਮ੍ਰਿਤਸਰ ਤੋਂ ਸਿੰਗਾਪੁਰ ਲਈ ਐਤਵਾਰ ਤੋਂ ਹੁਣ ਪੰਜ ਦਿਨ ਚੱਲੇਗੀ

in #amritsar2 years ago

ਅੰਮ੍ਰਿਤਸਰ ਤੋਂ ਸਿੰਗਾਪੁਰ ਲਈ ਐਤਵਾਰ ਤੋਂ ਹੁਣ ਪੰਜ ਦਿਨ ਚੱਲੇਗੀ

Screenshot_2022-05-01-15-25-08-18_680d03679600f7af0b4c700c6b270fe7.jpg

ਫਲਾਈਟ 50 ਮਿੰਟ ਪਹਿਲਾਂ ਆਖਰਕਾਰ ਦੋ ਸਾਲਾਂ ਦੇ ਲੰਬੇ ਇੰਤਜਾਰ ਤੋਂ ਬਾਅਦ ਐਤਵਾਰ ਤੋਂ ਸਿੰਗਾਪੁਰ ਜਾਣ ਵਾਲੀ ਸਕੂਟ ਏਅਰਲਾਈਨ ਦੀ ਉਡਾਣ ਹਫਤੇ ਵਿਚ ਪੰਜ ਦਿਨ ਉਡਾਣ ਭਰੇਗੀ। ਅਜਿਹੇ 'ਚ ਵਿਦਿਆਰਥੀਆਂ ਤੇ ਕਾਰੋਬਾਰੀਆਂ ਲਈ ਇਹ ਚੰਗੀ ਖਬਰ ਹੈ ਕਿਉਂਕਿ ਪੰਜ ਦਿਨਾਂ ਲਈ ਫਲਾਈਟਾਂ ਦੀ ਆਮਦ ਅਤੇ ਰਵਾਨਗੀ ਕਾਰਨ ਜਰੂਰੀ ਕੰਮ ਲਈ ਜਾਣ ਵਾਲੇ ਲੋਕ ਇਕ-ਦੋ ਦਿਨਾਂ ਵਿਚ ਆਸਾਨੀ ਨਾਲ ਵਾਪਸ ਆ ਸਕਣਗੇ। ਹਾਲਾਂਕਿ ਏਅਰਲਾਈਨ ਕੰਪਨੀ ਨੇ ਕਰੀਬ ਇਕ ਮਹੀਨਾ ਪਹਿਲਾਂ ਇਸ ਦਾ ਐਲਾਨ ਕਰ ਦਿੱਤਾ ਸੀ ਅਤੇ ਬੁਕਿੰਗ ਵੀ ਸੁਰੂ ਕਰ ਦਿੱਤੀ ਸੀ। ਇਹ ਉਡਾਣ ਮਾਰਚ 2020 ਤੋਂ ਬੰਦ ਸੀ। ਇਸ ਤੋਂ ਬਾਅਦ ਏਅਰ ਬਬਲ ਸਮਝੌਤੇ ਤਹਿਤ ਪਹਿਲੇ ਹਫਤੇ ਵਿਚ ਇਕ ਦਿਨ ਲਈ ਉਡਾਣ ਸ਼ੁਰੂ ਕੀਤੀ ਗਈ ਸੀ। ਜਦੋਂ ਯਾਤਰੀਆਂ ਦੀ ਗਿਣਤੀ ਵਧਣ ਲੱਗੀ, ਫਰਵਰੀ 2022 ਵਿਚ ਹਫਤੇ ਵਿਚ ਤਿੰਨ ਦਿਨ ਉਡਾਣ ਸ਼ੁਰੂ ਕੀਤੀ ਗਈ। ਇਸ ਉਡਾਣ ਰਾਹੀ ਪੰਜਾਬ ਸਮੇਤ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਵੀ ਕਾਫੀ ਫਾਇਦਾ ਹੋਵੇਗਾ| ਐਤਵਾਰ, ਸੋਮਵਾਰ, ਬੁੱਧਵਾਰ, ਵੀਰਵਾਰ ਤੇ ਸ਼ੁੱਕਰਵਾਰ ਨੂੰ ਉਡਾਣ ਭਰੇਗੀ ਫਲਾਈਟ

Sort:  

Good news