ਅਦਾਕਾਰ ਗਿਰਜ਼ਾ ਸ਼ੰਕਰ ਹੋਏ ਸ਼੍ਰੀ ਹਰਿਮੰਦਰ ਸਾਹਿਬ ਚ ਨਤਮਸਤਕ

in #amritsar2 years ago

ਅਦਾਕਾਰ ਗਿਰਜ਼ਾ ਸ਼ੰਕਰ ਹੋਏ ਸ਼੍ਰੀ ਹਰਿਮੰਦਰ ਸਾਹਿਬ ਚ ਨਤਮਸਤਕ

ਅੰਮ੍ਰਿਤਸਰ
ਮਹਾਭਾਰਤ ਤੇ ਬੁਨਿਆਦ ਸੀਰੀਅਲ ਦੇ ਫੇਮ ਅਦਾਕਾਰ ਗਿਰਜ਼ਾ ਸ਼ੰਕਰ ਅੱਜ ਸ਼੍ਰੀ ਅੰਮ੍ਰਿਤਸਰ ਵਿੱਚ ਪਹੁੰਚੇ ਤੇ ਸ੍ਰੀ ਹਰਿਮੰਦਰ ਸਾਹਿਬ ਚ ਮੱਥਾ ਟੇਕਿਆ। ਗਿਰਜ਼ਾ ਸ਼ੰਕਰ ਨੇ IMG_20220429_161458.jpg ਦੇ ਨਾਲ ਵਿਸ਼ੇਸ਼ ਗੱਲਬਾਤ ਦੇ ਦੌਰਾਨ ਦੱਸਿਆ ਕਿ ਮੈਂ ਜਦ ਵੀ ਅੰਮ੍ਰਿਤਸਰ ਆਉਂਦਾ ਹਾ ਤਾਂ ਸਭ ਤੋਂ ਪਹਿਲਾਂ ਬੱਸ ਇਹੋ ਦਿਲ ਨੂੰ ਤਾਂਗ ਹੁੰਦੀ ਹੈ ਕੇ ਸ੍ਰੀ ਹਰਿਮੰਦਰ ਸਾਹਿਬ ਰੂਹਾਨੀਅਤ ਦੇ ਮੰਦਿਰ ਜਾ ਕੇ ਦਰਸ਼ਨ ਕਰਨੇ ਹੈ ਜੋ ਅੱਜ ਗੁਰੂ ਰਾਮ ਦਾਸ ਜੇ ਦੇ ਘਰ ਆ ਕੇ ਦਰਸ਼ਨ ਕੀਤੇ ਹਨ ਜਿਸ ਨਾਲ ਦਿਲ ਨੂੰ ਸਕੂਨ ਮਿਲਿਆ ਹੈ ਤੇ ਮੰਨ ਇਹੋ ਲੋਚਦਾ ਹੈ ਕੇ ਬੱਸ ਇਸ ਪਵਿੱਤਰ ਗੁਰੂ ਜੀ ਦੀ ਨਗਰੀ ਤੋਂ ਬਾਹਰ ਨਾ ਜਾਇਆ ਜਾਵੇ। ਗਿਰਜ਼ਾ ਸ਼ੰਕਰ ਨੇ ਦੱਸਿਆ ਕਿ ਇਸ ਉਹ ਪਵਿੱਤਰ ਅਸਥਾਨ ਹੈ ਜਿਥੇ ਹਰ ਧਰਮ ਦੇ ਲੋਕ ਆਪਣਾ ਸ਼ੀਸ਼ ਝੁਕਾਉਣ ਦੇ ਲਈ ਆਉਂਦੇ ਹਨ ਜੋ ਇੱਕ ਵਿਸ਼ਵ ਭਰ ਦੇ ਲਈ ਇੱਕ ਬਹੁਤ ਵੱਡਾ ਸੰਦੇਸ਼ ਹੈ।
ਅਦਾਕਾਰ ਗਿਰਜ਼ਾ ਸ਼ੰਕਰ ਨੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਬਾਰੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਸਾਡੀ ਪੰਜਾਬੀ ਫ਼ਿਲਮ ਇੰਡਸਟਰੀ ਨੇ ਬਹੁਤ ਤਰੱਕੀ ਕੀਤੀ ਹੈ ਜਿਸ ਨਾਲ ਮੁੰਬਈ ਮਾਇਆ ਨਗਰੀ ਤੋਂ ਵੀ ਕਲਾਕਾਰ ਅੱਜ ਕੱਲ ਪੰਜਾਬੀ ਫਿਲਮਾਂ ਕਰ ਰਹੇ ਹਨ। ਗਿਰਜ਼ਾ ਸ਼ੰਕਰ ਨੇ ਦੱਸਿਆ ਕਿ ਮੈਂ ਆਪਣਾ ਪ੍ਰੋਡਕਸ਼ਨ ਵੀ ਸ਼ੁਰੂ ਕੀਤਾ ਹੈ ਤੇ ਅੱਜ ਕੱਲ ਮੈਂ ਜਿਆਦਾ ਹਾਲੀਵੁਡ ਦੇ ਉਹ ਵੀ ਅੰਗਰੇਜ਼ੀ ਦੇ ਪ੍ਰੋਜੈਕਟ ਕਰ ਰਿਹਾ ਹਾ ਉਸ ਦੇ ਨਾਲ ਨਾਲ ਮੈਂ ਬਹੁਤ ਸਾਰੀਆਂ ਪੰਜਾਬੀ ਤੇ ਹਿੰਦੀ ਫ਼ਿਲਮਾਂ ਦੇ ਵਿੱਚ ਕੰਮ ਕੀਤਾ ਹੈ ਜਿਸਦਾ ਦਾ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਹੈ। ਗਿਰਜ਼ਾ ਸ਼ੰਕਰ ਨੇ ਆਪਣੇ ਸੀਰੀਅਲ ਮਹਾਭਾਰਤ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋ ਅਸੀਂ ਮਹਾਭਾਰਤ ਦੇ ਸੈੱਟ ਤੇ ਕੰਮ ਕਰਦੇ ਸੀ ਤਾਂ ਸਾਡੇ ਸਾਰੇ ਹੀ ਕਲਾਕਾਰਾਂ ਦੇ ਵਿੱਚ ਬਹੁਤ ਲਗਨ ਮਿਹਨਤ ਨਾਲ ਕੰਮ ਕੀਤਾ ਜਾਂਦਾ ਸੀ ਤੇ ਉਸ ਦਾ ਰਜਲਟ ਵੀ ਤੁਸੀਂ ਸਾਰਿਆਂ ਨੇ ਵੇਖਿਆਂ ਹੈ ਕੇ ਸੀਰੀਅਲ ਮਹਾਭਾਰਤ ਨੂੰ ਲੋਕਾਂ ਨੇ ਕਿੰਨਾ ਪਸੰਦ ਕੀਤਾ ਸੀ ਤੇ ਅੱਜ ਤੀਕ ਦਰਸ਼ਕ ਇਸ ਸੀਰੀਅਲ ਨੂੰ ਵੇਖਦੇ ਹੋਏ ਨਜ਼ਰ ਆਉਂਦੇ ਨੇ । ਪੰਜਾਬੀ ਫ਼ਿਲਮਾਂ ਦੇ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਆਉਣ ਵਾਲੇ ਸਮੇਂ ਤੇ ਪੰਜਾਬੀ ਫ਼ਿਲਮਾਂ ਬਹੁਤ ਨਵੇਂ ਨਵੇਂ ਸਬਜੈਕਟ ਤੇ ਨਿਰਮਾਤਾ ਨਿਰਦੇਸ਼ਕ ਤੇ ਕਲਾਕਾਰ ਕੰਮ ਕਰਦੇ ਹੋਏ ਨਜ਼ਰ ਆਉਂਦੇ ਨੇ ਜਿਸ ਨਾਲ ਪੋਲੀਵੁਡ ਦੀਆਂ ਫ਼ਿਲਮਾਂ ਵੀ ਬਹੁਤ ਬਿਜਨਿਸ ਕਰ ਰਹੀਆਂ ਹਨ ਜਿਸ ਨਾਲ ਲੋਕਾਂ ਨੂੰ ਵੀ ਆਪਣਾ ਆਪਣਾ ਰੁਜਗਾਰ ਵੀ ਮਿਲਿਆ ਹੈ। ਆਖਿਰ ਦੇ ਵਿੱਚ ਮੈਂ ਹੀ ਕਹਿਣਾ ਹੈ ਕੇ ਸਾਡੀ ਆਉਣ ਵਾਲੀ ਨਵੀ ਪੀੜੀ ਖੂਬ ਮਿਹਨਤ ਕਰਨ ਤੇ ਸਫਲਤਾ ਹਾਸਿਲ ਕਰਨ ਇਹੋ ਮੇਰੀ ਦਿਲੀ ਉਸ ਪਰਮਾਤਮਾ ਅੱਗੇ ਅਰਦਾਸ ਵੀ ਹੈ।