ਦੋ ਲੁਟੇਰਿਆਂ ਨੇ ਰੇਹੜੀ ਚਾਲਕ ਨੂੰ ਜਖਮੀ ਕਰ ਕੇ 12500 ਰੁਪਏ ਲੁਟੇ

in #amritsar2 years ago (edited)

Screenshot_20220507-164642.jpg

ਦੋ ਲੁਟੇਰਿਆਂ ਨੇ ਰੇਹੜੀ ਚਾਲਕ ਨੂੰ ਜਖਮੀ ਕਰ ਕੇ 12500 ਰੁਪਏ ਲੁਟੇ ਸਥਾਨਕ ਇਲਾਕੇ ਅੰਦਰ ਲੁਟ ਖੋਹ ਦੀਆਂ ਵਾਰਦਾਤਾਂ ਵਿੱਚ ਆਈ ਤੇਜੀ ਨੇ ਲੋਕਾਂ ਦਾ ਜਿਊਣਾ ਹਰਾਮ ਕਰ ਦਿੱਤਾ ਹੈ ਤੇ

ਪੁਲੀਸ ਪ੍ਰਸ਼ਾਸਨ ਇਨ੍ਹਾਂ ਤੇ ਰੋਕ ਲਾਉਣ ਵਿੱਚ ਅਸਮਰਥ ਨਜਰ ਆ ਰਿਹਾ ਹੈ |ਆਮ ਜਨਤਾ ਸਹਿਮ ਦੀ ਜਿੰਦਗੀ ਜਿਊਣ ਲਈ ਮਜਬੂਰ ਹੈ।ਅੱਜ ਦਿਨੇ ਪਿੰਡ ਵਜੀਰ ਭੁੱਲਰ ਨੇੜੇ ਦੋ ਲੁਟੇਰਿਆਂ ਦੁਆਰਾ ਇੱਕ ਮੋਟਰਸਾਈਕਲ ਰੇਹੜੀ ਚਾਲਕ ਨੂੰ ਜਖਮੀ ਕਰਕੇ ਉਸ ਕੋਲੋਂ 12500 ਖੋਹ ਕੇ ਲੈ ਜਾਣ ਦਾ ਸਮਾਚਾਰ ਹੈ।

ਸਾਬਕ ਚੇਅਰਮੈਨ ਜਥੇਦਾਰ ਗੁਰਵਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੀੜਤ ਬਲਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਕਲੇਰ ਘੁਮਾਣ ਆਪਣੀ ਮੋਟਰਸਾਈਕਲ ਰੇਹੜੀ ਤੇ ਸਾਡੇ ਸ਼ੋਅਰੂਮ ਤੋਂ ਟਾਇਲਾਂ ਲੱਦ ਕੇ ਪਿੰਡ ਵਜੀਰ ਭੁਲਰ ਲਾਹ ਕੇ ਵਾਪਸ ਆ ਰਿਹਾ ਸੀ।ਇਸੇ ਦੌਰਾਨ ਪਿਛੇ ਤੋਂ ਮੋਟਰਸਾਈਕਲ ਤੇ ਆਏ ਲੁਟੇਰਿਆਂ ਜਿੰਨ੍ਹਾਂ ਮੂੰਹ ਬੰਨੇ ਹੋਏ ਸਨ ਉਸ ਨੂੰ ਧੱਕਾ ਦੇ ਕੇ ਸੁਟ ਦਿਤਾ ਤੇ ਉਸ ਦੀ ਬਾਂਹ ਤੇ ਕਿਰਚ ਮਾਰ ਕੇ ਉਸ ਨੂੰ ਜਖਮੀ ਕਰ ਦਿੱਤਾ

|ਲੁਟੇਰੇ ਉਸ ਦੀ ਜੇਬ ਵਿਚੋਂ 12500 ਰੁਪਏ ਜੋ ਟਾਇਲਾਂ ਦੇ ਲੈ ਕੇ ਆਇਆ ਸੀ ਖੋਹ ਕੇ ਫਰਾਰ ਹੋ ਗਏ| ਉਨ੍ਹਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਨ੍ਹਾਂ ਘਟਨਾਵਾਂ ਤੇ ਕਾਬੂ ਪਾਇਆ ਜਾਵੇ |ਜੇ ਇਹ ਹਲਾਤ ਇਸੇ ਤਰਾਂ ਰਹੇ ਤਾਂ ਵਪਾਰੀਆਂ ਨੂੰ ਆਪਣੇ ਕਾਰੋਬਾਰ ਬੰਦ ਕਰਨ ਲਈ ਮਜਬੂਰ ਹੋਣਾ ਪਵੇਗਾ।ਇਸ ਸੂਚਨਾ ਬਿਆਸ ਪੁਲੀਸ ਨੂੰ ਦੇ ਦਿੱਤੀ ਗਈ ਹੈ|