ਹੈਰੋਇਨ ਨਾਲ ਫੜੇ ਨੌਜਵਾਨ ਨੂੰ ਚੌਕੀ ਤੋਂ ਛੁਡਾ ਕੇ ਭੱਜੇ

in #amritsar2 years ago

ਪੁਲਿਸ ਥਾਣਾ ਕੱਥੂਨੰਗਲ ਤਹਿਤ ਪੈਂਦੀ ਚਵਿੰਡਾ ਦੇਵੀ ਪੁਲਿਸ ਚੌਕੀ ਵਿਚ ਬੰਦ ਨਸ਼ਾ ਤਸਕਰ ਨੂੰ ਲੋਕ ਸੋਮਵਾਰ ਰਾਤ ਜਬਰਨ ਛੁਡਾ ਕੇ ਲੈ ਗਏ। ਘਟਨਾ ਦੌਰਾਨ ਚੌਕੀ ਦੇ ਅੰਦਰ ਮਸਾਂ ਚਾਰ ਮੁਲਾਜ਼ਮ ਸਨ। ਘਟਨਾ ਦੀ ਜਾਣਕਾਰੀ ਮਿਲਣ 'ਤੇ ਡੀਐੱਸਪੀ ਮਨਮੋਹਣ ਸ਼ਰਮਾ ਮੌਕੇ 'ਤੇ ਪੁੱਜ ਗਏ।

ਜਾਣਕਾਰੀ ਮੁਤਾਬਕ ਕੱਥੂਨੰਗਲ ਦੀ ਪੁਲਿਸ ਇਲਾਕੇ ਵਿਚ ਘੁੰਮਦੇ ਅਨਸਰ ਅਕਾਸ਼ਦੀਪ ਸਿੰਘ ਨੂੰ 9 ਗ੍ਰਾਮ ਹੈਰੋਇਨ ਸਣੇ ਸੋਮਵਾਰ ਨੂੰ ਫੜਿਆ ਸੀ। ਇਸ ਮਗਰੋਂ ਇਲਾਕੇ ਦੇ ਲੋਕ ਚੌਕੀ ਗਏ ਸਨ ਤੇ ਕਹਿਣ ਲੱਗੇ ਕਿ ਇਹ ਨੌਜਵਾਨ ਨਸ਼ੇ ਕਰਦਾ ਹੈ ਵੇਚਦਾ ਨਹੀਂ ਹੈ। ਪੁਲਿਸ 'ਤੇ ਝੂਠਾ ਕੇਸ ਦਰਜ ਕਰਨ ਦੇ ਦੋਸ਼ ਲਾਏ ਸਨ। ਪੁਲਿਸ ਨੇ ਜਨਤਾ ਦੀ ਸੁਣੀ ਨਹੀਂ ਸੀ ਤੇ ਕੇਸ ਦਰਜ ਕਰ ਲਿਆ ਸੀ। ਇਸ ਮਗਰੋਂ ਇਹ ਘਟਨਾ ਵਾਪਰੀ ਕਿ ਲੋਕ ਚੌਕੀ ਵਿਚ ਪੁੱਜ ਗਏ। ਉਨ੍ਹਾਂ ਨੇ ਜਬਰਨ ਇਸ ਨੌਜਵਾਨ ਨੂੰ ਛੁਡਾ ਲਿਆ ਤੇ ਫ਼ਰਾਰ ਹੋ ਗਏ। ਪੁਲਿਸ ਮੁਤਾਬਕ ਭਾਲ ਕੀਤੀ ਜਾ ਰਹੀ ਹੈ।01_08_2022-police.jfif.jpg