ਲੜਕੀ ਦੇ ਪੇਕੇ ਘਰ ਵਾਲਿਆਂ ਨੇ ਉਸਦੇ ਸਹੁਰੇ ਘਰ ਆ ਕੇ ਕੀਤੀ ਕੁੱਟਮਾਰ ਵੀਡੀਓ ਹੋਈ ਵਾਇਰਲ

in #amritsar2 years ago

VideoCapture_20220525-215725.jpg

ਅੰਮ੍ਰਿਤਸਰ : ਵਿਆਹ ਤੋਂ ਬਾਅਦ ਅਕਸਰ ਹੀ ਪਤੀ ਪਤਨੀ ਵਿੱਚ ਛੋਟੀ ਮੋਟੀ ਗੱਲ ਨੂੰ ਲੈ ਕੇ ਕਹਾ ਸੁਣੀ ਹੁੰਦੀ ਰਹਿੰਦੀ ਹੈ ਲੇਕਿਨ ਕਿਸੇ ਵੇਲੇ ਇਹ ਕਹਾ ਸੁਣੀ ਇਸ ਤਰੀਕੇ ਦਾ ਰੂਪ ਧਾਰਨ ਕਰ ਲੈਂਦੀ ਹੈ ਜਿਸ ਦਾ ਕਿਸੇ ਨੇ ਅੰਦਾਜ਼ਾ ਵੀ ਨਹੀਂ ਲਗਾਇਆ ਹੁੰਦਾ ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਥਾਣਾ ਕੋਟ ਖਾਲਸਾ ਅਧੀਨ ਆਉਂਦੇ ਇਲਾਕੇ ਦਾ ਜਿੱਥੋਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਵੀਡੀਓ ਵਿਚ ਸਾਫ ਤੌਰ ਤੇ ਵੇਖਿਆ ਜਾ ਰਿਹਾ ਕੁਝ ਨੌਜਵਾਨ ਇੱਕ ਘਰ ਦੇ ਵਿੱਚ ਦਾਖ਼ਲ ਹੋ ਕੇ ਪਰਿਵਾਰਿਕ ਮੈਂਬਰਾਂ ਨਾਲ ਕੁੱਟਮਾਰ ਕਰ ਰਹੇ ਹਨ ਅਤੇ ਘਰ ਦੀਆਂ ਔਰਤਾਂ ਦੇਵੀ ਤਸ਼ੱਦਦ ਕੀਤਾ ਜਾ ਰਿਹਾ
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਾਜਨ ਨਾਮਕ ਨੌਜਵਾਨ ਨੇ ਦੱਸਿਆ ਕਿ ਉਸ ਦਾ ਕੁਝ ਸਮੇਂ ਪਹਿਲਾਂ ਵਿਆਹ ਹੋਇਆ ਸੀ ਅਤੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਘਰ ਵਿੱਚ ਉਸ ਦੀ ਪਤਨੀ ਨਾਲ ਕਿਸੇ ਸਮੇਂ ਕਹਾ ਸੁਣੀ ਹੋ ਜਾਂਦੀ ਸੀ ਲੇਕਿਨ ਜਦੋਂ ਉਸਦੀ ਪਤਨੀ ਨੇ ਇਸ ਬਾਰੇ ਆਪਣੇ ਸਹੁਰੇ ਪੇਕੇ ਪਰਿਵਾਰ ਨੂੰ ਦੱਸਿਆ ਤਾਂ ਉਨ੍ਹਾਂ ਨੇ ਘਰ ਆ ਕੇ ਮੇਰੇ ਪਰਿਵਾਰ ਦੇ ਨਾਲ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਅਤੇ ਉਸ ਦੇ ਭਰਾ ਦੇ ਨਾਲ ਵੀ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਤੇ ਪਰਿਵਾਰ ਵਿਚ ਔਰਤਾਂ ਨਾਲ ਵੀ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਅਤਿਵਾਦ ਵਿੱਚ ਸਾਡੇ ਖ਼ਿਲਾਫ਼ ਹੀ ਦਰਖਾਸਤ ਦੇ ਦਿੱਤੀ ਜਦੋਂ ਅਸੀਂ ਇਸ ਸੰਬੰਧੀ ਪੁਲਸ ਨੂੰ ਦਰਖਾਸਤ ਦੇਣ ਪਹੁੰਚਿਆ ਤਾਂ ਪੁਲੀਸ ਨੇ ਉਲਟਾ ਸਾਨੂੰ ਹੀ ਥਾਣੇ ਵਿੱਚ ਬਿਠਾ ਲਿਆ ਅਤੇ ਸਾਡੀ ਕਿਸੇ ਵੀ ਤਰੀਕੇ ਨਾਲ ਪੁਲੀਸ ਵੱਲੋਂ ਸੁਣਵਾਈ ਨਹੀਂ ਕੀਤੀ ਜਾ ਰਹੀ

ਦੂਜੇ ਪਾਸੇ ਪੀੜਤ ਪਰਿਵਾਰ ਦੀ ਮਦਦ ਲਈ ਪਹੁੰਚੇ ਆਮ ਆਦਮੀ ਪਾਰਟੀ ਦੇ ਨੇਤਾ ਨਿਤਿਨ ਗਿੱਲ ਉਰਫ ਮਨੀ ਗਿੱਲ ਦਾ ਕਹਿਣਾ ਹੈ ਕਿ ਥਾਣਾ ਕੋਟ ਖਾਲਸਾ ਅਕਸਰ ਹੀ ਵਿਵਾਦਾਂ ਵਿਚ ਰਹਿੰਦਾ ਹੈ ਇਸ ਥਾਣੇ ਵਿੱਚੋਂ ਜਲਦੀ ਕਿਸੇ ਵੀ ਪੀਡ਼ਤ ਵਿਅਕਤੀ ਨੂੰ ਇਨਸਾਫ਼ ਨਹੀਂ ਮਿਲਦਾ ਮਨੀ ਗਿੱਲ ਦਾ ਕਹਿਣਾ ਹੈ ਕਿ ਇਸ ਥਾਣੇ ਨੂੰ ਲੱਗਦਾ ਹੈ ਕਿ ਸਰਾਪ ਮਿਲਿਆ ਹੋਇਆ ਹੈ ਕਿ ਇਸ ਥਾਣੇ ਦੇ ਵਿੱਚੋਂ ਰਿਸ਼ਵਤ ਦਿੱਤੇ ਬਿਨਾਂ ਇਨਸਾਫ ਨਹੀਂ ਮਿਲ ਸਕਦਾ ਇਸ ਦੇ ਅੱਗੇ ਬੋਲਦੇ ਹੋਏ ਮਨੀ ਗਿੱਲ ਨੇ ਕਿਹਾ ਕਿ ਅਗਰ ਇਸ ਵਾਰ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤੋਂ ਉਹ ਥਾਣੇ ਦੇ ਬਾਹਰ ਧਰਨਾ ਪ੍ਰਦਰਸ਼ਨ ਵੀ ਕਰ ਸਕਦੇ ਹਨ

ਜਦੋਂ ਇਸ ਸੰਬੰਧੀ ਪੁਲਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਕਿਹਾ ਕਿ ਅੰਮ੍ਰਿਤਸਰ ਪੁਲਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਕਿਸੇ ਵੀ ਮੀਡੀਆ ਕਰਮੀ ਨੂੰ ਪੁਲਸ ਕਰਮਚਾਰੀ ਵੱਲੋਂ ਬਿਆਨ ਦੇਣ ਤੋਂ ਮਨ੍ਹਾ ਕੀਤਾ ਹੋਇਆ ਹੈ ਅਤੇ ਏਨੀ ਗੱਲ ਕਹਿ ਕੇ ਉਹ ਆਪਣਾ ਪੱਲਾ ਝਾੜਦੇ ਦਿਖਾਈ ਦਿੱਤੇ