ਬੀ.ਬੀ.ਕੇ. ਡੀ.ਏ.ਵੀ ਕਾਲਜੀਏਟ ਸਕੂਲ ਦਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਪ੍ਰੀਖਿਆਵਾਂ ‘ਚ ਬਹੁਤ ਵਧੀਆ ਪ੍ਰਦਰਸ਼ਨ

in #amritsar2 years ago

WhatsApp-Image-2022-07-19-at-1.14.56-PM-945x630.jpeg.jpg
ਬੀ.ਬੀ.ਕੇ. ਡੀ.ਏ.ਵੀ ਕਾਲਜੀਏਟ ਸਕੂਲ, ਅੰਮ੍ਰਿਤਸਰ ‘ਚ 12ਵੀਂ ਦੀਆਂ ਵਿਦਿਆਰਥਣਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਪ੍ਰੀਖਿਆ 2021-22 ਵਿਚ ਵਿਸ਼ੇਸ਼ ਮੱਲਾਂ ਮਾਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਕੁਮਾਰੀ ਕੇਸ਼ਵੀ ਮੇਹਤਾ ਨੇ 97.8% ਅੰਕ ਪ੍ਰਾਪਤ ਕਰ ਸਟੇਟ ਮੈਰਿਟ ਪੁਜ਼ੀਸ਼ਨ ਹਾਸਿਲ ਕੀਤੀ।
ਇਸ ਮੌਕੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਬਹੁਤ ਵਧੀਆ ਨਤੀਜਾ ਆਉਣ ‘ਤੇ ਸਟਾਫ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਕੋ-ਆਰਡੀਨੇਟਰ ਡਾ. ਸ਼ੈਲੀ ਜੱਗੀ, ਸਕੂਲ ਦੇ ਇੰਨਚਾਰਜ ਸ਼੍ਰੀ ਅਸ਼ੋਕ ਮਲਹੋਤਰਾ ਨੇ ਵਿਦਿਆਰਥਣਾਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ। ਬੀ.ਬੀ.ਕੇ. ਡੀ.ਏ.ਵੀ ਕਾਲਜੀਏਟ ਸਕੂਲ ਦਾ ਨਤੀਜਾ 100% ਰਿਹਾ ਜੋ ਕਿ ਵਿਦਿਆਰਥਣਾਂ ਨੇ ਪਹਿਲੇ ਦਰਜ਼ੇ ‘ਚ ਪ੍ਰਾਪਤ ਕੀਤਾ।