ਜੇਲ੍ਹ ਅੰਦਰ ਸੁੱਟਿਆ ਮੋਬਾਈਲ ਤੇ ਹੋਰ ਸਾਮਾਨ ਬਰਾਮਦ
ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਕੇਂਦਰੀ ਜੇਲ੍ਹ ਅੰਦਰ ਸੁੱਟਿਆ ਤੇ ਹੋਰ ਸਾਮਾਨ ਬਰਾਮਦ ਹੋਣ 'ਦੇ ਥਾਣਾ ਸਿਟੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਰਜਿੰਦਰ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਨੇ ਪੁਲਿਸ ਨੂੰ ਦਿੱਤੀ ਜਾਣਕਾਰੀ ਵਿਚ ਦੱਸਿਆ ਕਿ ਲੰਘੇ ਐਤਵਾਰ ਨੂੰ ਦੁਪਹਿਰੇ ਸਵਾ ਦੋ ਵਜੇ ਦੇ ਕਰੀਬ ਪੈਸਕੋ ਕਰਮਚਾਰੀ ਰਜੇਸ਼ ਕੁਮਾਰ ਵੱਲੋਂ ਜੇਲ੍ਹ ਦੇ ਅੰਦਰਲੇ ਟਾਵਰ ਨੰਬਰ 3 ਤੇ 04 ਦੇ ਵਿਚਕਾਰ ਦੀ ਦੀਵਾਰ ਦੇ ਨਾਲ ਡਿੱਗਿਆ ਪਿਆ ਇੱਕ ਪੈਕਟ ਮਿਲਿਆ। ਉਪਰੰਤ ਇਸ ਦੀ ਜਾਂਚ ਉਪਰੰਤ ਇਸ 'ਚੋਂ 1 ਚਾਰਜਰ ਸਮੇਤ ਚਾਰਜਰ ਲੀਡ, 1 ਵਾਈਰਲੈਸ ਹੈੱਡ ਫੋਨ, 1 ਮੋਬਾਈਲ ਫੋਨ ਕੀ-ਪੈਡ ਕੰਪਨੀ ਬਿਨਾ ਸਿੰਮ ਤੇ ਹੋਰ ਸਾਮਾਨ ਬਰਾਮਦ ਹੋਇਆ।