Bathinda : ਧੀ ਜੰਮਣ ਦੀ ਖੁਸ਼ੀ 'ਚ ਪਰਿਵਾਰ ਨੇ ਬੂਹੇ ਨਿੰਮ ਬੰਨਿਆ

in #punjab2 years ago

ਧੀ ਜੰਮਣ ਦੀ ਖੁਸ਼ੀ ਵਿੱਚ ਬੁੱਟਰ ਪਰਿਵਾਰ ਨੇ ਬੂਹੇ ਨਿੰਮ ਬੰਨਿਆਂਬਠਿੰਡਾ : ਅਜੋਕੇ ਸਮਾਜ ਵਿੱਚ ਧੀਆਂ ਨੂੰ ਮਾਣ ਸਤਿਕਾਰ ਦੇਣ ਦੀ ਬਜਾਏ ਉਨਾਂ ਨੂੰ ਬਿਗਾਨਾ ਧਨ, ਤੂੰ ਬਿਗਾਨਾ ਧਨ ਐ ਧੀਏ ਹੋਰ ਪਤਾ ਨੀ ਕੀ ਕੀ ਕਹਿਕੇ ਪੁਕਾਰਿਆ ਜਾਂਦਾ ਹੈ। ਆਮ ਸੁਨਣ 'ਤੇ ਵੇਖਣ ਵਿੱਚ ਆਇਆ ਹੈ ਕਿ ਲੋਕ ਜੰਮਦੀਆਂ ਧੀਆਂ ਪੰਗੂੜਿਆਂ ਜਾਂ ਫਿਰ ਝਾੜੀਆਂ ਵਿੱਚ ਸੁੱਬਠਿੰਡਾ - ਅਜੋਕੇ ਸਮਾਜ ਵਿੱਚ ਧੀਆਂ ਨੂੰ ਮਾਣ ਸਤਿਕਾਰ ਦੇਣ ਦੀ ਬਜਾਏ ਉਨਾਂ ਨੂੰ ਬਿਗਾਨਾ ਧਨ, ਤੂੰ ਬਿਗਾਨਾ ਧਨ ਐ ਧੀਏ ਹੋਰ ਪਤਾ ਨੀ ਕੀ ਕੀ ਕਹਿਕੇ ਪੁਕਾਰਿਆ ਜਾਂਦਾ ਹੈ। ਆਮ ਸੁਨਣ 'ਤੇ ਵੇਖਣ ਵਿੱਚ ਆਇਆ ਹੈ ਕਿ ਲੋਕ ਜੰਮਦੀਆਂ ਧੀਆਂ ਪੰਗੂੜਿਆਂ ਜਾਂ ਫਿਰ ਝਾੜੀਆਂ ਵਿੱਚ ਸੁੱਟ ਜਾਂਦੇ ਹਨ। ਪਰ ਪੰਜੇ ਉਂਗਲਾਂ ਇੱਕ ਸਾਰ ਨੀ ਹੁੰਦੀਆਂ ਅੱਜ ਵੀ ਸਾਡੇ ਸਮਾਜ ਦਾ ਕੁਝ ਹਿੱਸਾ ਧੀਆਂ ਜੰਮਣ 'ਤੇ ਪੁੱਤਾਂ ਵਾਂਗ ਉਨਾਂ ਦੀ ਲੋਹੜੀ ਅਤੇ ਬੂਹੇ ਨਿੰਮ ਬੰਨਕੇ ਖੁਸ਼ੀ ਮਨਾਉਂਦਾ ਹੈ।ਅਜਿਹੀ ਮਿਸਾਲ ਕਸਬਾ ਫੂਲ ਵਿਖੇ ਨੂੰ ਵੇਖਣ ਨੂੰ ਮਿਲੀ। ਬਲਵਿੰਦਰ ਸਿੰਘ ਬੁੱਟਰ ਪੁੱਤਰ ਗੇਜਾ ਸਿੰਘ ਬੁੱਟਰ ਦੇ ਘਰ (ਧੀ ਕਰਮਨਜੋਤ ਕੌਰ) ਨੰਨੀ ਪਰੀ ਨੇ ਜਨਮ ਲਿਆ ਹੈ। ਧੀ ਜੰਮਣ ਦੀ ਖੁਸ਼ੀ ਵਿੱਚ ਬੁੱਟਰ ਪਰਿਵਾਰ ਨੇ ਰਿਸਤੇਦਾਰਾਂ 'ਤੇ ਸਾਕ ਸੰਬੰਧੀਆਂ ਨਾਲ ਮਿਲਕੇ ਬੂਹੇ ਨਿੰਮ ਬੰਨ੍ਹ ਕੇ ਖੁਸ਼ੀ ਸਾਂਝੀ ਕੀਤੀ। ਉਨਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਧੀਆਂ ਹੁਣ ਮੁੰਡਿਆਂ ਨਾਲੋਂ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਸਗੋਂ ਵੱਡੇ ਵੱਡੇ ਉਚ ਅਹੁਦਿਆਂ 'ਤੇ ਪਹੁੰਚ ਕੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਦੀਆਂ ਹਨ ਅਤੇ ਮਾਪੇ ਵੀ ਆਪਣੀਆਂ ਹੋਣਹਾਰ ਧੀਆਂ 'ਤੇ ਮਾਣ ਮਹਿਸੂਸ ਕਰਦੇ ਹਨ