IMD Alert : ਉੱਤਰੀ ਭਾਰਤ 'ਚ 28 ਜੁਲਾਈ ਤੋਂ ਬਾਅਦ ਬਾਰਸ਼ ਮੁੜ ਸ਼ੁਰੂ ਹੋਣ ਦੀ ਸੰਭਾਵਨਾ

in #punjab2 years ago

ਆਈਐਮਡੀ ਦੇ ਅਨੁਸਾਰ, ਇੱਕ ਘੱਟ ਦਬਾਅ ਦਾ ਖੇਤਰ ਦੱਖਣ-ਪੱਛਮੀ ਰਾਜਸਥਾਨ ਅਤੇ ਇਸਦੇ ਨੇੜਲੇ ਖੇਤਰਾਂ ਵਿੱਚ ਬਣਿਆ ਹੋਇਆ ਹੈ। ਇਸ ਨਾਲ ਜੁੜਿਆ ਚੱਕਰਵਾਤੀ ਚੱਕਰ ਮੱਧ-ਟ੍ਰੋਪੋਸਫੀਅਰ ਪੱਧਰ ਤੱਕ ਫੈਲ ਰਿਹਾ ਹੈ।ਨਵੀਂ ਦਿੱਲੀ : ਭਾਰਤੀ ਮੌਸਮ ਵਿਭਾਗ (IMD) ਨੇ ਕਿਹਾ ਹੈ ਕਿ ਗੁਜਰਾਤ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਉੱਤਰੀ ਭਾਰਤ ਵਿੱਚ 28 ਜੁਲਾਈ ਤੋਂ ਬਾਅਦ ਬਾਰਸ਼ ਮੁੜ ਸ਼ੁਰੂ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਮਾਨਸੂਨ ਟ੍ਰਫ ਆਪਣੀ ਆਮ ਸਥਿਤੀ ਤੋਂ ਦੱਖਣ ਵੱਲ ਵਧ ਰਿਹਾ ਹੈ, ਜਿਸ ਕਾਰਨ ਪੱਛਮੀ ਤੱਟ ਅਤੇ ਮੱਧ ਭਾਰਤ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਨਸੂਨ ਟ੍ਰਫ ਘੱਟ ਦਬਾਅ ਦਾ ਇੱਕ ਲੰਬਾ ਖੇਤਰ ਹੈ, ਜੋ ਭਾਰੀ ਬਾਰਸ਼ ਲਿਆਉਂਦਾ ਹੈ।

1658714581_Delhi-Rain-1-16587145823x2.jpg