ਕਸੀਦਾ

in #harmansingh2 years ago

ਜਿਸ ਧਰਤੀ ਤੇ ਅੱਕ ਉੱਗਦਾ ਹੈ ਕੁਝ ਕ ਵਿੱਥ ਤੇ ਓਸੇ ਧਰਤੀ ਵਿੱਚ ਗੰਨਾ ਉੱਗ ਰਿਹਾ ਹੁੰਦਾ ਹੈ। ਦੋਵੇਂ ਇੱਕੋ ਧਰਤੀ ਦਾ ਆਨੰਦ ਲੈ ਰਹੇ ਨੇ। ਦੋਵੇਂ ਇਕੋ ਮਾਂ ਦੇ ਜਾਏ ਨੇ। ਨਿੰਮ ਦੇ ਰੁੱਖ ਉੱਪਰ ਵੀ ਛੋਟੀਆਂ ਮੱਖੀਆਂ ਆਪਣਾ ਸ਼ਹਿਦ ਇਕੱਠਾ ਕਰ ਲੈਂਦੀਆਂ ਨੇ। ਕੁਦਰਤ ਦਾ ਵਿਵਹਾਰ ਜੀਵ ਜੰਤੂ ਲਈ ਇੱਕੋ ਜਿਹਾ ਹੀ ਹੈ। ਅਜਿਹਾ ਸਿਰਫ਼ ਮਨੁੱਖ ਹੀ ਹੈ ਜਿਸ ਦੀ ਸੋਚ ਵਿੱਚ ਵਖਰੇਵੇਂ ਦੇ ਭਾਵ ਉਤਪੰਨ ਹੋਏ ਅਤੇ ਸਾਦਾ ਜੀਵਨ ਤਹਿਸ-ਨਹਿਸ ਹੋਇਆ।

  • ਅਦੀਬ ਰਵੀ