ਜਲ ਹੀ ਜੀਵਨ ਹੈ ਪਾਣੀ ਬਚਾਓ।।।

in #harmansingh2 years ago

ਇਸ ਸਮੇਂ ਹਰ ਕਿਸਾਨ ਦਾ ਇੱਕੋ ਈ ਨਾਅਰਾ ਹੋਣਾ ਚਾਹੀਦਾ "ਝੋਨਾ ਹਟਾਓ ਪੰਜਾਬ ਬਚਾਓ"

ਨਾਲ ਜੇ ਕਣਕ ਵੀ ਜੋੜ ਦਿੱਤਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ । ਪੰਜਾਬੀਆਂ ਨੂੰ ਆਪਣੀ ਜਲਵਾਯੂ ਦੇ ਹਿਸਾਬ ਨਾਲ ਆਪਣੀਆਂ ਰਵਾਇਤੀ ਫਸਲਾਂ ਵੱਲ ਮੁੜ ਆਉਣਾ ਚਾਹੀਦਾ । ਮੰਨਦਾ ਹਾਂ ਕਿ ਕੋਈ ਕੱਲਾ ਕਿਸਾਨ ਇਹ ਕਦਮ ਨਹੀਂ ਚੁੱਕ ਸਕਦਾ, ਸੋ ਜਥੇਬੰਦੀਆਂ ਦੀ ਇਹ ਮੁਢਲੀ ਜਿੰਮੇਵਾਰੀ ਬਣਦੀ ਹੈ ਕਿ ਉਹ ਇਸ ਮਿਸ਼ਨ ਲਈ ਅੱਗੇ ਆਉਣ । ਯੂਨੀਵਰਸਿਟੀ ਦਾ ਤਾਂ ਖੈਰ ਕਹਿਣਾ ਹੀ ਕੀ ਹੈ, ਉਹ ਤਾਂ ਹੈ ਹੀ ਫਰੌਡ ਜੋ ਦੇਸੀ ਬੀਜਾਂ, ਖਾਦਾਂ ਨੂੰ ਖਤਮ ਕਰਨ ਤੇ ਤੁਲੀ ਹੋਈ ਐ ।

Say no to GMO food